20ਜਦੋਂ ਨੌਕਰ ਨੇ ਉਸਨੂੰ ਉਠਾਇਆ ਅਤੇ ਉਸਦੀ ਮਾਂ ਕੋਲ ਲੈ ਗਿਆ, ਮੁੰਡਾ ਦੁਪਹਿਰ ਤੱਕ ਉਸਦੀ ਗੋਦ ਵਿੱਚ ਬੈਠਾ ਰਿਹਾ, ਅਤੇ ਫਿਰ ਉਹ ਮਰ ਗਿਆ।
21ਉਸਨੇ ਉੱਪਰ ਜਾ ਕੇ ਉਸਨੂੰ ਪਰਮੇਸ਼ਵਰ ਦੇ ਬੰਦੇ ਦੇ ਮੰਜੇ ਉੱਤੇ ਲਿਟਾ ਦਿੱਤਾ, ਫਿਰ ਦਰਵਾਜ਼ਾ ਬੰਦ ਕਰਕੇ ਬਾਹਰ ਚਲੀ ਗਈ।
22ਉਸਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਕਿਹਾ, “ਕਿਰਪਾ ਕਰਕੇ ਜੁਆਨਾਂ ਵਿੱਚੋਂ ਇੱਕ ਮਨੁੱਖ ਅਤੇ ਇੱਕ ਗਧਾ ਭੇਜੋ ਤਾਂ ਜੋ ਮੈਂ ਜਲਦੀ ਨਾਲ ਪਰਮੇਸ਼ਵਰ ਦੇ ਬੰਦੇ ਕੋਲ ਜਾਵਾਂ ਅਤੇ ਵਾਪਸ ਮੁੜ ਆਵਾਂ।”
23ਉਸ ਨੇ ਪੁੱਛਿਆ, “ਤੂੰ ਅੱਜ ਹੀ ਉਸ ਕੋਲ ਕਿਉਂ ਜਾਣਾ ਹੈ? ਨਾ ਤਾਂ ਅੱਜ ਨਵਾਂ ਚੰਦ ਜਾਂ ਸਬਤ ਦਾ ਦਿਨ ਹੈ।” ਉਸਨੇ ਕਿਹਾ “ਕੋਈ ਗੱਲ ਨਹੀਂ।”
24ਉਸਨੇ ਗਧੇ ਤੇ ਕਾਠੀ ਕੱਸੀ ਅਤੇ ਆਪਣੇ ਨੌਕਰ ਨੂੰ ਕਿਹਾ, “ਹੱਕ ਲੈ; ਅਤੇ ਜਦੋਂ ਤੱਕ ਮੈਂ ਨਾ ਆਖਾਂ ਮੇਰੇ ਕਾਰਨ ਹੱਕਣ ਵਿੱਚ ਢਿੱਲ ਨਾ ਕਰੀ।”