21ਉਸਨੇ ਉੱਪਰ ਜਾ ਕੇ ਉਸਨੂੰ ਪਰਮੇਸ਼ਵਰ ਦੇ ਬੰਦੇ ਦੇ ਮੰਜੇ ਉੱਤੇ ਲਿਟਾ ਦਿੱਤਾ, ਫਿਰ ਦਰਵਾਜ਼ਾ ਬੰਦ ਕਰਕੇ ਬਾਹਰ ਚਲੀ ਗਈ।
22ਉਸਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਕਿਹਾ, “ਕਿਰਪਾ ਕਰਕੇ ਜੁਆਨਾਂ ਵਿੱਚੋਂ ਇੱਕ ਮਨੁੱਖ ਅਤੇ ਇੱਕ ਗਧਾ ਭੇਜੋ ਤਾਂ ਜੋ ਮੈਂ ਜਲਦੀ ਨਾਲ ਪਰਮੇਸ਼ਵਰ ਦੇ ਬੰਦੇ ਕੋਲ ਜਾਵਾਂ ਅਤੇ ਵਾਪਸ ਮੁੜ ਆਵਾਂ।”
23ਉਸ ਨੇ ਪੁੱਛਿਆ, “ਤੂੰ ਅੱਜ ਹੀ ਉਸ ਕੋਲ ਕਿਉਂ ਜਾਣਾ ਹੈ? ਨਾ ਤਾਂ ਅੱਜ ਨਵਾਂ ਚੰਦ ਜਾਂ ਸਬਤ ਦਾ ਦਿਨ ਹੈ।” ਉਸਨੇ ਕਿਹਾ “ਕੋਈ ਗੱਲ ਨਹੀਂ।”
24ਉਸਨੇ ਗਧੇ ਤੇ ਕਾਠੀ ਕੱਸੀ ਅਤੇ ਆਪਣੇ ਨੌਕਰ ਨੂੰ ਕਿਹਾ, “ਹੱਕ ਲੈ; ਅਤੇ ਜਦੋਂ ਤੱਕ ਮੈਂ ਨਾ ਆਖਾਂ ਮੇਰੇ ਕਾਰਨ ਹੱਕਣ ਵਿੱਚ ਢਿੱਲ ਨਾ ਕਰੀ।”
25ਇਸ ਲਈ ਉਹ ਚਲੀ ਗਈ ਅਤੇ ਕਰਮਲ ਪਹਾੜ ਉੱਤੇ ਪਰਮੇਸ਼ਵਰ ਦੇ ਜਨ ਕੋਲ ਆਈ। ਜਦੋਂ ਪਰਮੇਸ਼ਵਰ ਦੇ ਜਨ ਨੇ ਉਸ ਔਰਤ ਨੂੰ ਦੂਰੋਂ ਦੇਖਿਆ, ਤਾਂ ਪਰਮੇਸ਼ਵਰ ਦੇ ਜਨ ਨੇ ਆਪਣੇ ਸੇਵਕ ਗੇਹਜ਼ੀ ਨੂੰ ਕਿਹਾ, “ਵੇਖ! ਉਹ ਸ਼ੂਨੰਮੀ ਔਰਤ ਹੈ!