2 ਰਾਜਿਆਂ 4

ਜਦੋਂ ਬਾਲਕ ਵੱਡਾ ਹੋਇਆ ਅਤੇ ਇੱਕ ਦਿਨ ਉਹ ਆਪਣੇ ਪਿਤਾ ਕੋਲ ਵਾਢਿਆ ਵੱਲ ਚਲਿਆ ਗਿਆ।

2 Kings 4:18 (UKJV) And when the child was grown, it fell upon a certain day, that he went out to his father to the reapers.

16ਅਲੀਸ਼ਾ ਨੇ ਕਿਹਾ, “ਅਗਲੇ ਸਾਲ ਇਸੇ ਰੁੱਤੇ ਬਸੰਤ ਦੇ ਨੇੜੇ ਤੇਰੇ ਇੱਕ ਪੁੱਤਰ ਹੋਵੇਗਾ।” ਉਸ ਨੇ ਬੋਲਿਆ, “ਨਹੀਂ, ਮੇਰੇ ਸੁਆਮੀ! ਪਰਮੇਸ਼ਵਰ ਦੇ ਬੰਦੇ ਆਪਣੀ ਦਾਸੀ ਨਾਲ ਝੂਠ ਨਾ ਬੋਲ!”

17ਪਰ ਉਹ ਔਰਤ ਗਰਭਵਤੀ ਹੋਈ, ਜਿਵੇਂ ਕਿ ਅਲੀਸ਼ਾ ਨੇ ਉਸਨੂੰ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਸ ਦੇ ਇੱਕ ਪੁੱਤਰ ਜੰਮਿਆ।

18ਜਦੋਂ ਬਾਲਕ ਵੱਡਾ ਹੋਇਆ ਅਤੇ ਇੱਕ ਦਿਨ ਉਹ ਆਪਣੇ ਪਿਤਾ ਕੋਲ ਵਾਢਿਆ ਵੱਲ ਚਲਿਆ ਗਿਆ।

19ਅਤੇ ਉਹ ਆਪਣੇ ਪਿਤਾ ਨੂੰ ਆਖਣ ਲੱਗਾ, “ਹਾਏ ਮੇਰਾ ਸਿਰ! ਹਾਏ ਮੇਰਾ ਸਿਰ!” ਉਸਦੇ ਪਿਤਾ ਨੇ ਇੱਕ ਨੌਕਰ ਨੂੰ ਕਿਹਾ, “ਉਸ ਨੂੰ ਉਸਦੀ ਮਾਂ ਕੋਲ ਲੈ ਜਾਉ।”

20ਜਦੋਂ ਨੌਕਰ ਨੇ ਉਸਨੂੰ ਉਠਾਇਆ ਅਤੇ ਉਸਦੀ ਮਾਂ ਕੋਲ ਲੈ ਗਿਆ, ਮੁੰਡਾ ਦੁਪਹਿਰ ਤੱਕ ਉਸਦੀ ਗੋਦ ਵਿੱਚ ਬੈਠਾ ਰਿਹਾ, ਅਤੇ ਫਿਰ ਉਹ ਮਰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.