2 ਰਾਜਿਆਂ 4

ਪਰ ਉਹ ਔਰਤ ਗਰਭਵਤੀ ਹੋਈ, ਜਿਵੇਂ ਕਿ ਅਲੀਸ਼ਾ ਨੇ ਉਸਨੂੰ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਸ ਦੇ ਇੱਕ ਪੁੱਤਰ ਜੰਮਿਆ।

2 Kings 4:17 (UKJV) And the woman conceived, and bare a son at that season that Elisha had said unto her, according to the time of life.

15ਤਦ ਅਲੀਸ਼ਾ ਨੇ ਕਿਹਾ, “ਉਸ ਨੂੰ ਬੁਲਾਓ।” ਇਸ ਲਈ ਉਸਨੇ ਉਸਨੂੰ ਬੁਲਾਇਆ ਅਤੇ ਉਹ ਦਰਵਾਜ਼ੇ ਵਿੱਚ ਖੜ੍ਹੀ ਹੋ ਗਈ।

16ਅਲੀਸ਼ਾ ਨੇ ਕਿਹਾ, “ਅਗਲੇ ਸਾਲ ਇਸੇ ਰੁੱਤੇ ਬਸੰਤ ਦੇ ਨੇੜੇ ਤੇਰੇ ਇੱਕ ਪੁੱਤਰ ਹੋਵੇਗਾ।” ਉਸ ਨੇ ਬੋਲਿਆ, “ਨਹੀਂ, ਮੇਰੇ ਸੁਆਮੀ! ਪਰਮੇਸ਼ਵਰ ਦੇ ਬੰਦੇ ਆਪਣੀ ਦਾਸੀ ਨਾਲ ਝੂਠ ਨਾ ਬੋਲ!”

17ਪਰ ਉਹ ਔਰਤ ਗਰਭਵਤੀ ਹੋਈ, ਜਿਵੇਂ ਕਿ ਅਲੀਸ਼ਾ ਨੇ ਉਸਨੂੰ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜ੍ਹੇ ਉਸ ਦੇ ਇੱਕ ਪੁੱਤਰ ਜੰਮਿਆ।

18ਜਦੋਂ ਬਾਲਕ ਵੱਡਾ ਹੋਇਆ ਅਤੇ ਇੱਕ ਦਿਨ ਉਹ ਆਪਣੇ ਪਿਤਾ ਕੋਲ ਵਾਢਿਆ ਵੱਲ ਚਲਿਆ ਗਿਆ।

19ਅਤੇ ਉਹ ਆਪਣੇ ਪਿਤਾ ਨੂੰ ਆਖਣ ਲੱਗਾ, “ਹਾਏ ਮੇਰਾ ਸਿਰ! ਹਾਏ ਮੇਰਾ ਸਿਰ!” ਉਸਦੇ ਪਿਤਾ ਨੇ ਇੱਕ ਨੌਕਰ ਨੂੰ ਕਿਹਾ, “ਉਸ ਨੂੰ ਉਸਦੀ ਮਾਂ ਕੋਲ ਲੈ ਜਾਉ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.