2 ਰਾਜਿਆਂ 4

ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, “ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਸ ਨੂੰ ਨਮਸਕਾਰ ਨਾ ਕਰੀ ਅਤੇ ਜੇ ਕੋਈ ਤੈਨੂੰ ਨਮਸਕਾਰ ਕਰੇ, ਤਾਂ ਜਵਾਬ ਨਾ ਦੇਵੀਂ। ਮੇਰੀ ਲਾਠੀ ਮੁੰਡੇ ਦੇ ਮੂੰਹ ਤੇ ਰੱਖ ਦੇਵੀਂ।”

2 Kings 4:29 (UKJV) Then he said to Gehazi, Gird up your loins, and take my staff in yours hand, and go your way: if you meet any man, salute him not; and if any salute you, answer him not again: and lay my staff upon the face of the child.

27ਜਦੋਂ ਉਹ ਪਹਾੜ ਉੱਤੇ ਪਰਮੇਸ਼ਵਰ ਦੇ ਜਨ ਕੋਲ ਪਹੁੰਚੀ, ਉਸ ਔਰਤ ਨੇ ਉਸਦੇ ਪੈਰ ਫੜ ਲਏ। ਗੇਹਜ਼ੀ ਉਸ ਨੂੰ ਦੂਰ ਹਟਾਉਂਣ ਲਈ ਨੇੜੇ ਆਇਆ, ਪਰ ਪਰਮੇਸ਼ਵਰ ਦੇ ਜਨ ਨੇ ਆਖਿਆ, “ਉਸ ਨੂੰ ਇਕੱਲਾ ਛੱਡ ਦਿਓ! ਕਿਉਂਕਿ ਉਹ ਕੌੜੀ ਮੁਸੀਬਤ ਵਿੱਚ ਹੈ, ਪਰ ਯਾਹਵੇਹ ਨੇ ਇਸ ਨੂੰ ਮੇਰੇ ਤੋਂ ਲੁਕਾਇਆ ਹੈ ਅਤੇ ਮੈਨੂੰ ਕਿਉਂ ਨਹੀਂ ਦੱਸਿਆ ਹੈ।”

28ਤਦ ਉਹ ਬੋਲੀ “ਕੀ ਮੈਂ ਆਪਣੇ ਸੁਆਮੀ ਕੋਲੋਂ ਪੁੱਤਰ ਮੰਗਿਆ ਸੀ? ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ, ‘ਮੇਰੀਆਂ ਉਮੀਦਾਂ ਨਾ ਵਧਾਓ’?”

29ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, “ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਸ ਨੂੰ ਨਮਸਕਾਰ ਨਾ ਕਰੀ ਅਤੇ ਜੇ ਕੋਈ ਤੈਨੂੰ ਨਮਸਕਾਰ ਕਰੇ, ਤਾਂ ਜਵਾਬ ਨਾ ਦੇਵੀਂ। ਮੇਰੀ ਲਾਠੀ ਮੁੰਡੇ ਦੇ ਮੂੰਹ ਤੇ ਰੱਖ ਦੇਵੀਂ।”

30ਪਰ ਬੱਚੇ ਦੀ ਮਾਂ ਨੇ ਕਿਹਾ, “ਜੀਉਂਦੇ ਯਾਹਵੇਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਡੇ ਤੋਂ ਬਿਨਾ ਨਹੀਂ ਜਾਵਾਂਗੀ।” ਇਸ ਲਈ ਉਹ ਉੱਠਿਆ ਅਤੇ ਉਸਦੇ ਮਗਰ ਹੋ ਤੁਰਿਆ।

31ਗੇਹਜ਼ੀ ਉਹਨਾਂ ਤੋਂ ਪਹਿਲਾ ਤੁਰ ਗਿਆ ਅਤੇ ਲੜਕੇ ਦੇ ਮੂੰਹ ਉੱਤੇ ਲਾਠੀ ਰੱਖੀ, ਪਰ ਨਾ ਆਵਾਜ਼ ਸੀ ਨਾ ਸੁਰਤ ਸੀ। ਇਸ ਲਈ ਗੇਹਜ਼ੀ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੁੰਡਾ ਨਹੀਂ ਜਾਗਿਆ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.