2 ਰਾਜਿਆਂ 4

ਗੇਹਜ਼ੀ ਉਹਨਾਂ ਤੋਂ ਪਹਿਲਾ ਤੁਰ ਗਿਆ ਅਤੇ ਲੜਕੇ ਦੇ ਮੂੰਹ ਉੱਤੇ ਲਾਠੀ ਰੱਖੀ, ਪਰ ਨਾ ਆਵਾਜ਼ ਸੀ ਨਾ ਸੁਰਤ ਸੀ। ਇਸ ਲਈ ਗੇਹਜ਼ੀ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੁੰਡਾ ਨਹੀਂ ਜਾਗਿਆ।”

2 Kings 4:31 (UKJV) And Gehazi passed on before them, and laid the staff upon the face of the child; but there was neither voice, nor hearing. Wherefore he went again to meet him, and told him, saying, The child is not awaked.

29ਅਲੀਸ਼ਾ ਨੇ ਗੇਹਜ਼ੀ ਨੂੰ ਆਖਿਆ, “ਆਪਣਾ ਲੱਕ ਬੰਨ੍ਹ ਅਤੇ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਸ ਨੂੰ ਨਮਸਕਾਰ ਨਾ ਕਰੀ ਅਤੇ ਜੇ ਕੋਈ ਤੈਨੂੰ ਨਮਸਕਾਰ ਕਰੇ, ਤਾਂ ਜਵਾਬ ਨਾ ਦੇਵੀਂ। ਮੇਰੀ ਲਾਠੀ ਮੁੰਡੇ ਦੇ ਮੂੰਹ ਤੇ ਰੱਖ ਦੇਵੀਂ।”

30ਪਰ ਬੱਚੇ ਦੀ ਮਾਂ ਨੇ ਕਿਹਾ, “ਜੀਉਂਦੇ ਯਾਹਵੇਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਡੇ ਤੋਂ ਬਿਨਾ ਨਹੀਂ ਜਾਵਾਂਗੀ।” ਇਸ ਲਈ ਉਹ ਉੱਠਿਆ ਅਤੇ ਉਸਦੇ ਮਗਰ ਹੋ ਤੁਰਿਆ।

31ਗੇਹਜ਼ੀ ਉਹਨਾਂ ਤੋਂ ਪਹਿਲਾ ਤੁਰ ਗਿਆ ਅਤੇ ਲੜਕੇ ਦੇ ਮੂੰਹ ਉੱਤੇ ਲਾਠੀ ਰੱਖੀ, ਪਰ ਨਾ ਆਵਾਜ਼ ਸੀ ਨਾ ਸੁਰਤ ਸੀ। ਇਸ ਲਈ ਗੇਹਜ਼ੀ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੁੰਡਾ ਨਹੀਂ ਜਾਗਿਆ।”

32ਜਦੋਂ ਅਲੀਸ਼ਾ ਘਰ ਪਹੁੰਚਿਆ, ਤਾਂ ਮੁੰਡਾ ਮਰਿਆ ਹੋਇਆ ਉਸਦੇ ਮੰਜੇ ਤੇ ਪਿਆ ਹੋਇਆ ਸੀ।

33ਉਸ ਨੇ ਅੰਦਰ ਜਾ ਕੇ, ਉਹਨਾਂ ਦੋਹਾਂ ਲਈ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.