2 ਰਾਜਿਆਂ 4

ਜਦੋਂ ਅਲੀਸ਼ਾ ਘਰ ਪਹੁੰਚਿਆ, ਤਾਂ ਮੁੰਡਾ ਮਰਿਆ ਹੋਇਆ ਉਸਦੇ ਮੰਜੇ ਤੇ ਪਿਆ ਹੋਇਆ ਸੀ।

2 Kings 4:32 (UKJV) And when Elisha was come into the house, behold, the child was dead, and laid upon his bed.

30ਪਰ ਬੱਚੇ ਦੀ ਮਾਂ ਨੇ ਕਿਹਾ, “ਜੀਉਂਦੇ ਯਾਹਵੇਹ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੁਹਾਡੇ ਤੋਂ ਬਿਨਾ ਨਹੀਂ ਜਾਵਾਂਗੀ।” ਇਸ ਲਈ ਉਹ ਉੱਠਿਆ ਅਤੇ ਉਸਦੇ ਮਗਰ ਹੋ ਤੁਰਿਆ।

31ਗੇਹਜ਼ੀ ਉਹਨਾਂ ਤੋਂ ਪਹਿਲਾ ਤੁਰ ਗਿਆ ਅਤੇ ਲੜਕੇ ਦੇ ਮੂੰਹ ਉੱਤੇ ਲਾਠੀ ਰੱਖੀ, ਪਰ ਨਾ ਆਵਾਜ਼ ਸੀ ਨਾ ਸੁਰਤ ਸੀ। ਇਸ ਲਈ ਗੇਹਜ਼ੀ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੁੰਡਾ ਨਹੀਂ ਜਾਗਿਆ।”

32ਜਦੋਂ ਅਲੀਸ਼ਾ ਘਰ ਪਹੁੰਚਿਆ, ਤਾਂ ਮੁੰਡਾ ਮਰਿਆ ਹੋਇਆ ਉਸਦੇ ਮੰਜੇ ਤੇ ਪਿਆ ਹੋਇਆ ਸੀ।

33ਉਸ ਨੇ ਅੰਦਰ ਜਾ ਕੇ, ਉਹਨਾਂ ਦੋਹਾਂ ਲਈ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ।

34ਫਿਰ ਉਹ ਮੰਜੇ ਤੇ ਚੜ੍ਹ ਮੁੰਡੇ ਦੇ ਉੱਤੇ ਲੇਟ ਗਿਆ, ਉਸਨੇ ਆਪਣਾ ਮੂੰਹ ਮੁੰਡੇ ਦੇ ਮੂੰਹ ਉੱਤੇ, ਅੱਖਾਂ ਉਸ ਦੀਆਂ ਅੱਖਾਂ ਉੱਤੇ, ਹੱਥਾਂ ਨੂੰ ਹੱਥ ਜਿਵੇਂ ਹੀ ਉਸਨੇ ਆਪਣੇ ਆਪ ਨੂੰ ਉਸ ਵਿਛਾ ਦਿੱਤਾ, ਲੜਕੇ ਦਾ ਸਰੀਰ ਗਰਮ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.