31ਗੇਹਜ਼ੀ ਉਹਨਾਂ ਤੋਂ ਪਹਿਲਾ ਤੁਰ ਗਿਆ ਅਤੇ ਲੜਕੇ ਦੇ ਮੂੰਹ ਉੱਤੇ ਲਾਠੀ ਰੱਖੀ, ਪਰ ਨਾ ਆਵਾਜ਼ ਸੀ ਨਾ ਸੁਰਤ ਸੀ। ਇਸ ਲਈ ਗੇਹਜ਼ੀ ਅਲੀਸ਼ਾ ਨੂੰ ਮਿਲਣ ਲਈ ਵਾਪਸ ਗਿਆ ਅਤੇ ਉਸਨੂੰ ਕਿਹਾ, “ਮੁੰਡਾ ਨਹੀਂ ਜਾਗਿਆ।”
32ਜਦੋਂ ਅਲੀਸ਼ਾ ਘਰ ਪਹੁੰਚਿਆ, ਤਾਂ ਮੁੰਡਾ ਮਰਿਆ ਹੋਇਆ ਉਸਦੇ ਮੰਜੇ ਤੇ ਪਿਆ ਹੋਇਆ ਸੀ।
33ਉਸ ਨੇ ਅੰਦਰ ਜਾ ਕੇ, ਉਹਨਾਂ ਦੋਹਾਂ ਲਈ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ।
34ਫਿਰ ਉਹ ਮੰਜੇ ਤੇ ਚੜ੍ਹ ਮੁੰਡੇ ਦੇ ਉੱਤੇ ਲੇਟ ਗਿਆ, ਉਸਨੇ ਆਪਣਾ ਮੂੰਹ ਮੁੰਡੇ ਦੇ ਮੂੰਹ ਉੱਤੇ, ਅੱਖਾਂ ਉਸ ਦੀਆਂ ਅੱਖਾਂ ਉੱਤੇ, ਹੱਥਾਂ ਨੂੰ ਹੱਥ ਜਿਵੇਂ ਹੀ ਉਸਨੇ ਆਪਣੇ ਆਪ ਨੂੰ ਉਸ ਵਿਛਾ ਦਿੱਤਾ, ਲੜਕੇ ਦਾ ਸਰੀਰ ਗਰਮ ਹੋ ਗਿਆ।
35ਫਿਰ ਉਹ ਉੱਠਿਆ ਅਤੇ ਘਰ ਦੇ ਇੱਧਰ-ਉੱਧਰ ਟਹਿਲਿਆ ਤਦ ਉਹ ਚੜ੍ਹ ਕੇ ਉੱਤੇ ਲੇਟਿਆ। ਮੁੰਡੇ ਨੇ ਸੱਤ ਵਾਰ ਛਿੱਕ ਮਾਰ ਕੇ ਅੱਖਾਂ ਖੋਲ੍ਹੀਆਂ।