2 ਰਾਜਿਆਂ 4

ਅਲੀਸ਼ਾ ਨੇ ਗੇਹਜ਼ੀ ਨੂੰ ਬੁਲਾਇਆ ਅਤੇ ਕਿਹਾ, “ਸ਼ੂਨੰਮੀ ਨੂੰ ਬੁਲਾਓ।” ਅਤੇ ਉਸਨੇ ਬੁਲਾਇਆ, ਜਦੋਂ ਉਹ ਆਈ ਤਾਂ ਉਸਨੇ ਕਿਹਾ, “ਆਪਣੇ ਪੁੱਤਰ ਨੂੰ ਲੈ ਜਾ।”

2 Kings 4:36 (UKJV) And he called Gehazi, and said, Call this Shunammite. So he called her. And when she was come in unto him, he said, Take up your son.

34ਫਿਰ ਉਹ ਮੰਜੇ ਤੇ ਚੜ੍ਹ ਮੁੰਡੇ ਦੇ ਉੱਤੇ ਲੇਟ ਗਿਆ, ਉਸਨੇ ਆਪਣਾ ਮੂੰਹ ਮੁੰਡੇ ਦੇ ਮੂੰਹ ਉੱਤੇ, ਅੱਖਾਂ ਉਸ ਦੀਆਂ ਅੱਖਾਂ ਉੱਤੇ, ਹੱਥਾਂ ਨੂੰ ਹੱਥ ਜਿਵੇਂ ਹੀ ਉਸਨੇ ਆਪਣੇ ਆਪ ਨੂੰ ਉਸ ਵਿਛਾ ਦਿੱਤਾ, ਲੜਕੇ ਦਾ ਸਰੀਰ ਗਰਮ ਹੋ ਗਿਆ।

35ਫਿਰ ਉਹ ਉੱਠਿਆ ਅਤੇ ਘਰ ਦੇ ਇੱਧਰ-ਉੱਧਰ ਟਹਿਲਿਆ ਤਦ ਉਹ ਚੜ੍ਹ ਕੇ ਉੱਤੇ ਲੇਟਿਆ। ਮੁੰਡੇ ਨੇ ਸੱਤ ਵਾਰ ਛਿੱਕ ਮਾਰ ਕੇ ਅੱਖਾਂ ਖੋਲ੍ਹੀਆਂ।

36ਅਲੀਸ਼ਾ ਨੇ ਗੇਹਜ਼ੀ ਨੂੰ ਬੁਲਾਇਆ ਅਤੇ ਕਿਹਾ, “ਸ਼ੂਨੰਮੀ ਨੂੰ ਬੁਲਾਓ।” ਅਤੇ ਉਸਨੇ ਬੁਲਾਇਆ, ਜਦੋਂ ਉਹ ਆਈ ਤਾਂ ਉਸਨੇ ਕਿਹਾ, “ਆਪਣੇ ਪੁੱਤਰ ਨੂੰ ਲੈ ਜਾ।”

37ਉਹ ਅੰਦਰ ਆਈ, ਉਸਦੇ ਪੈਰਾਂ ਤੇ ਡਿੱਗ ਪਈ ਅਤੇ ਜ਼ਮੀਨ ਤੇ ਝੁਕ ਗਈ। ਫਿਰ ਉਹ ਆਪਣੇ ਪੁੱਤਰ ਨੂੰ ਲੈ ਕੇ ਬਾਹਰ ਚਲੀ ਗਈ।

38ਅਲੀਸ਼ਾ ਗਿਲਗਾਲ ਨੂੰ ਵਾਪਸ ਪਰਤਿਆ ਅਤੇ ਉਸ ਇਲਾਕੇ ਵਿੱਚ ਕਾਲ ਪੈ ਗਿਆ। ਜਦੋਂ ਨਬੀਆਂ ਦਾ ਟੋਲਾ ਉਸ ਨਾਲ ਮਿਲ ਰਿਹਾ ਸੀ, ਉਸਨੇ ਆਪਣੇ ਨੌਕਰ ਨੂੰ ਕਿਹਾ, “ਵੱਡਾ ਘੜਾ ਧਰ ਅਤੇ ਇਹਨਾਂ ਨਬੀਆਂ ਲਈ ਕੁਝ ਪਕਾਉ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.