2 ਰਾਜਿਆਂ 4

ਅਲੀਸ਼ਾ ਗਿਲਗਾਲ ਨੂੰ ਵਾਪਸ ਪਰਤਿਆ ਅਤੇ ਉਸ ਇਲਾਕੇ ਵਿੱਚ ਕਾਲ ਪੈ ਗਿਆ। ਜਦੋਂ ਨਬੀਆਂ ਦਾ ਟੋਲਾ ਉਸ ਨਾਲ ਮਿਲ ਰਿਹਾ ਸੀ, ਉਸਨੇ ਆਪਣੇ ਨੌਕਰ ਨੂੰ ਕਿਹਾ, “ਵੱਡਾ ਘੜਾ ਧਰ ਅਤੇ ਇਹਨਾਂ ਨਬੀਆਂ ਲਈ ਕੁਝ ਪਕਾਉ।”

2 Kings 4:38 (UKJV) And Elisha came again to Gilgal: and there was a dearth in the land; and the sons of the prophets were sitting before him: and he said unto his servant, Set on the great pot, and seethe pottage for the sons of the prophets.

36ਅਲੀਸ਼ਾ ਨੇ ਗੇਹਜ਼ੀ ਨੂੰ ਬੁਲਾਇਆ ਅਤੇ ਕਿਹਾ, “ਸ਼ੂਨੰਮੀ ਨੂੰ ਬੁਲਾਓ।” ਅਤੇ ਉਸਨੇ ਬੁਲਾਇਆ, ਜਦੋਂ ਉਹ ਆਈ ਤਾਂ ਉਸਨੇ ਕਿਹਾ, “ਆਪਣੇ ਪੁੱਤਰ ਨੂੰ ਲੈ ਜਾ।”

37ਉਹ ਅੰਦਰ ਆਈ, ਉਸਦੇ ਪੈਰਾਂ ਤੇ ਡਿੱਗ ਪਈ ਅਤੇ ਜ਼ਮੀਨ ਤੇ ਝੁਕ ਗਈ। ਫਿਰ ਉਹ ਆਪਣੇ ਪੁੱਤਰ ਨੂੰ ਲੈ ਕੇ ਬਾਹਰ ਚਲੀ ਗਈ।

38ਅਲੀਸ਼ਾ ਗਿਲਗਾਲ ਨੂੰ ਵਾਪਸ ਪਰਤਿਆ ਅਤੇ ਉਸ ਇਲਾਕੇ ਵਿੱਚ ਕਾਲ ਪੈ ਗਿਆ। ਜਦੋਂ ਨਬੀਆਂ ਦਾ ਟੋਲਾ ਉਸ ਨਾਲ ਮਿਲ ਰਿਹਾ ਸੀ, ਉਸਨੇ ਆਪਣੇ ਨੌਕਰ ਨੂੰ ਕਿਹਾ, “ਵੱਡਾ ਘੜਾ ਧਰ ਅਤੇ ਇਹਨਾਂ ਨਬੀਆਂ ਲਈ ਕੁਝ ਪਕਾਉ।”

39ਉਹਨਾਂ ਵਿੱਚੋਂ ਇੱਕ ਨਬੀ ਜੜੀ-ਬੂਟੀਆਂ ਇਕੱਠੀਆਂ ਕਰਨ ਲਈ ਖੇਤਾਂ ਵਿੱਚ ਗਿਆ ਅਤੇ ਇੱਕ ਜੰਗਲੀ ਵੇਲ ਲੱਭੀ ਅਤੇ ਉਸ ਦੇ ਕੱਪੜੇ ਵਿੱਚ ਜਿੰਨੀ ਲੌਕੀ ਆ ਸੱਕਦੀ ਸੀ, ਉਨ੍ਹੀ ਹੀ ਚੁੱਕ ਲਈ। ਜਦੋਂ ਉਹ ਵਾਪਸ ਆਇਆ, ਉਸਨੇ ਉਹਨਾਂ ਨੂੰ ਪਕਾਣ ਵਾਲੇ ਘੜੇ ਵਿੱਚ ਕੱਟ ਦਿੱਤਾ, ਹਾਲਾਂਕਿ ਕੋਈ ਨਹੀਂ ਜਾਣਦਾ ਸੀ ਕਿ ਉਹ ਕੀ ਸਨ।

40ਸੋ ਉਹਨਾਂ ਨੇ ਬੰਦਿਆਂ ਦੇ ਖਾਣ ਲਈ ਦਿੱਤਾ, ਤਾਂ ਜਦੋਂ ਉਹ ਖਾ ਰਹੇ ਸਨ ਤਾਂ ਉੱਚੀ-ਉੱਚੀ ਬੋਲੇ, ਹੇ ਪਰਮੇਸ਼ਵਰ ਦੇ ਜਨ, ਘੜੇ ਵਿੱਚ ਮੌਤ ਹੈ! ਅਤੇ ਉਹ ਇਸਨੂੰ ਖਾ ਨਹੀਂ ਸਕਦੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.