35ਫਿਰ ਉਹ ਉੱਠਿਆ ਅਤੇ ਘਰ ਦੇ ਇੱਧਰ-ਉੱਧਰ ਟਹਿਲਿਆ ਤਦ ਉਹ ਚੜ੍ਹ ਕੇ ਉੱਤੇ ਲੇਟਿਆ। ਮੁੰਡੇ ਨੇ ਸੱਤ ਵਾਰ ਛਿੱਕ ਮਾਰ ਕੇ ਅੱਖਾਂ ਖੋਲ੍ਹੀਆਂ।
36ਅਲੀਸ਼ਾ ਨੇ ਗੇਹਜ਼ੀ ਨੂੰ ਬੁਲਾਇਆ ਅਤੇ ਕਿਹਾ, “ਸ਼ੂਨੰਮੀ ਨੂੰ ਬੁਲਾਓ।” ਅਤੇ ਉਸਨੇ ਬੁਲਾਇਆ, ਜਦੋਂ ਉਹ ਆਈ ਤਾਂ ਉਸਨੇ ਕਿਹਾ, “ਆਪਣੇ ਪੁੱਤਰ ਨੂੰ ਲੈ ਜਾ।”
37ਉਹ ਅੰਦਰ ਆਈ, ਉਸਦੇ ਪੈਰਾਂ ਤੇ ਡਿੱਗ ਪਈ ਅਤੇ ਜ਼ਮੀਨ ਤੇ ਝੁਕ ਗਈ। ਫਿਰ ਉਹ ਆਪਣੇ ਪੁੱਤਰ ਨੂੰ ਲੈ ਕੇ ਬਾਹਰ ਚਲੀ ਗਈ।
38ਅਲੀਸ਼ਾ ਗਿਲਗਾਲ ਨੂੰ ਵਾਪਸ ਪਰਤਿਆ ਅਤੇ ਉਸ ਇਲਾਕੇ ਵਿੱਚ ਕਾਲ ਪੈ ਗਿਆ। ਜਦੋਂ ਨਬੀਆਂ ਦਾ ਟੋਲਾ ਉਸ ਨਾਲ ਮਿਲ ਰਿਹਾ ਸੀ, ਉਸਨੇ ਆਪਣੇ ਨੌਕਰ ਨੂੰ ਕਿਹਾ, “ਵੱਡਾ ਘੜਾ ਧਰ ਅਤੇ ਇਹਨਾਂ ਨਬੀਆਂ ਲਈ ਕੁਝ ਪਕਾਉ।”
39ਉਹਨਾਂ ਵਿੱਚੋਂ ਇੱਕ ਨਬੀ ਜੜੀ-ਬੂਟੀਆਂ ਇਕੱਠੀਆਂ ਕਰਨ ਲਈ ਖੇਤਾਂ ਵਿੱਚ ਗਿਆ ਅਤੇ ਇੱਕ ਜੰਗਲੀ ਵੇਲ ਲੱਭੀ ਅਤੇ ਉਸ ਦੇ ਕੱਪੜੇ ਵਿੱਚ ਜਿੰਨੀ ਲੌਕੀ ਆ ਸੱਕਦੀ ਸੀ, ਉਨ੍ਹੀ ਹੀ ਚੁੱਕ ਲਈ। ਜਦੋਂ ਉਹ ਵਾਪਸ ਆਇਆ, ਉਸਨੇ ਉਹਨਾਂ ਨੂੰ ਪਕਾਣ ਵਾਲੇ ਘੜੇ ਵਿੱਚ ਕੱਟ ਦਿੱਤਾ, ਹਾਲਾਂਕਿ ਕੋਈ ਨਹੀਂ ਜਾਣਦਾ ਸੀ ਕਿ ਉਹ ਕੀ ਸਨ।