2 ਰਾਜਿਆਂ 4

ਉਹਨਾਂ ਵਿੱਚੋਂ ਇੱਕ ਨਬੀ ਜੜੀ-ਬੂਟੀਆਂ ਇਕੱਠੀਆਂ ਕਰਨ ਲਈ ਖੇਤਾਂ ਵਿੱਚ ਗਿਆ ਅਤੇ ਇੱਕ ਜੰਗਲੀ ਵੇਲ ਲੱਭੀ ਅਤੇ ਉਸ ਦੇ ਕੱਪੜੇ ਵਿੱਚ ਜਿੰਨੀ ਲੌਕੀ ਆ ਸੱਕਦੀ ਸੀ, ਉਨ੍ਹੀ ਹੀ ਚੁੱਕ ਲਈ। ਜਦੋਂ ਉਹ ਵਾਪਸ ਆਇਆ, ਉਸਨੇ ਉਹਨਾਂ ਨੂੰ ਪਕਾਣ ਵਾਲੇ ਘੜੇ ਵਿੱਚ ਕੱਟ ਦਿੱਤਾ, ਹਾਲਾਂਕਿ ਕੋਈ ਨਹੀਂ ਜਾਣਦਾ ਸੀ ਕਿ ਉਹ ਕੀ ਸਨ।

2 Kings 4:39 (UKJV) And one went out into the field to gather herbs, and found a wild vine, and gathered thereof wild gourds his lap full, and came and shred them into the pot of pottage: for they knew them not.

37ਉਹ ਅੰਦਰ ਆਈ, ਉਸਦੇ ਪੈਰਾਂ ਤੇ ਡਿੱਗ ਪਈ ਅਤੇ ਜ਼ਮੀਨ ਤੇ ਝੁਕ ਗਈ। ਫਿਰ ਉਹ ਆਪਣੇ ਪੁੱਤਰ ਨੂੰ ਲੈ ਕੇ ਬਾਹਰ ਚਲੀ ਗਈ।

38ਅਲੀਸ਼ਾ ਗਿਲਗਾਲ ਨੂੰ ਵਾਪਸ ਪਰਤਿਆ ਅਤੇ ਉਸ ਇਲਾਕੇ ਵਿੱਚ ਕਾਲ ਪੈ ਗਿਆ। ਜਦੋਂ ਨਬੀਆਂ ਦਾ ਟੋਲਾ ਉਸ ਨਾਲ ਮਿਲ ਰਿਹਾ ਸੀ, ਉਸਨੇ ਆਪਣੇ ਨੌਕਰ ਨੂੰ ਕਿਹਾ, “ਵੱਡਾ ਘੜਾ ਧਰ ਅਤੇ ਇਹਨਾਂ ਨਬੀਆਂ ਲਈ ਕੁਝ ਪਕਾਉ।”

39ਉਹਨਾਂ ਵਿੱਚੋਂ ਇੱਕ ਨਬੀ ਜੜੀ-ਬੂਟੀਆਂ ਇਕੱਠੀਆਂ ਕਰਨ ਲਈ ਖੇਤਾਂ ਵਿੱਚ ਗਿਆ ਅਤੇ ਇੱਕ ਜੰਗਲੀ ਵੇਲ ਲੱਭੀ ਅਤੇ ਉਸ ਦੇ ਕੱਪੜੇ ਵਿੱਚ ਜਿੰਨੀ ਲੌਕੀ ਆ ਸੱਕਦੀ ਸੀ, ਉਨ੍ਹੀ ਹੀ ਚੁੱਕ ਲਈ। ਜਦੋਂ ਉਹ ਵਾਪਸ ਆਇਆ, ਉਸਨੇ ਉਹਨਾਂ ਨੂੰ ਪਕਾਣ ਵਾਲੇ ਘੜੇ ਵਿੱਚ ਕੱਟ ਦਿੱਤਾ, ਹਾਲਾਂਕਿ ਕੋਈ ਨਹੀਂ ਜਾਣਦਾ ਸੀ ਕਿ ਉਹ ਕੀ ਸਨ।

40ਸੋ ਉਹਨਾਂ ਨੇ ਬੰਦਿਆਂ ਦੇ ਖਾਣ ਲਈ ਦਿੱਤਾ, ਤਾਂ ਜਦੋਂ ਉਹ ਖਾ ਰਹੇ ਸਨ ਤਾਂ ਉੱਚੀ-ਉੱਚੀ ਬੋਲੇ, ਹੇ ਪਰਮੇਸ਼ਵਰ ਦੇ ਜਨ, ਘੜੇ ਵਿੱਚ ਮੌਤ ਹੈ! ਅਤੇ ਉਹ ਇਸਨੂੰ ਖਾ ਨਹੀਂ ਸਕਦੇ ਸਨ।

41ਅਲੀਸ਼ਾ ਨੇ ਕਿਹਾ, “ਥੋੜਾ ਆਟਾ ਲੈ ਆਓ।” ਉਸਨੇ ਇਸਨੂੰ ਘੜੇ ਵਿੱਚ ਪਾ ਦਿੱਤਾ ਅਤੇ ਕਿਹਾ, “ਇਸ ਨੂੰ ਲੋਕਾਂ ਨੂੰ ਖਾਣ ਲਈ ਪਰੋਸੋ।” ਅਤੇ ਘੜੇ ਵਿੱਚ ਕੁਝ ਵੀ ਹਾਨੀਕਾਰਕ ਨਾ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.