2 ਰਾਜਿਆਂ 4

ਜਦੋਂ ਸਾਰੇ ਭਾਂਡੇ ਭਰ ਗਏ, ਤਾਂ ਉਸਨੇ ਆਪਣੇ ਪੁੱਤਰ ਨੂੰ ਕਿਹਾ, “ਮੇਰੇ ਲਈ ਇੱਕ ਹੋਰ ਭਾਂਡਾ ਲਿਆ।” ਪਰ ਪੁੱਤਰ ਨੇ ਉੱਤਰ ਦਿੱਤਾ, “ਇੱਥੇ ਕੋਈ ਹੋਰ ਭਾਂਡਾ ਨਹੀਂ ਬਚਿਆ।” ਫਿਰ ਤੇਲ ਵਗਣਾ ਬੰਦ ਹੋ ਗਿਆ।

2 Kings 4:6 (UKJV) And it came to pass, when the vessels were full, that she said unto her son, Bring me yet a vessel. And he said unto her, There is not a vessel more. And the oil stayed.

4ਫਿਰ ਅੰਦਰ ਜਾ ਕੇ ਆਪਣੇ ਪੁੱਤਰਾਂ ਦੇ ਨਾਲ ਦਰਵਾਜ਼ਾ ਬੰਦ ਕਰ ਲਈ। ਉਹਨਾਂ ਸਾਰੇ ਭਾਂਡਿਆਂ ਵਿੱਚ ਤੇਲ ਪਾਈ ਜਾਵੀਂ ਅਤੇ ਜਿਹੜਾ ਭਰ ਜਾਵੇਂ ਉਸਨੂੰ, ਇੱਕ ਪਾਸੇ ਰੱਖ ਦੇਵੀਂ।”

5ਔਰਤ ਉਸਦੇ ਕੋਲੋਂ ਚਲੀ ਗਈ ਅਤੇ ਆਪਣੇ ਪੁੱਤਰਾਂ ਸਮੇਤ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਉਹ ਉਸਦੇ ਕੋਲ ਭਾਂਡੇ ਲਿਆਉਂਦੇ ਗਏ ਅਤੇ ਉਹ ਭਰਦੀ ਰਹੀ।

6ਜਦੋਂ ਸਾਰੇ ਭਾਂਡੇ ਭਰ ਗਏ, ਤਾਂ ਉਸਨੇ ਆਪਣੇ ਪੁੱਤਰ ਨੂੰ ਕਿਹਾ, “ਮੇਰੇ ਲਈ ਇੱਕ ਹੋਰ ਭਾਂਡਾ ਲਿਆ।” ਪਰ ਪੁੱਤਰ ਨੇ ਉੱਤਰ ਦਿੱਤਾ, “ਇੱਥੇ ਕੋਈ ਹੋਰ ਭਾਂਡਾ ਨਹੀਂ ਬਚਿਆ।” ਫਿਰ ਤੇਲ ਵਗਣਾ ਬੰਦ ਹੋ ਗਿਆ।

7ਉਸ ਨੇ ਜਾ ਕੇ ਪਰਮੇਸ਼ਵਰ ਦੇ ਬੰਦੇ ਨੂੰ ਦੱਸਿਆ ਅਤੇ ਉਸ ਨੇ ਕਿਹਾ, “ਜਾ, ਤੇਲ ਵੇਚ ਕੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚਿਆ ਹੈ ਉਸ ਨਾਲ ਤੂੰ ਅਤੇ ਤੇਰੇ ਪੁੱਤਰ ਗੁਜ਼ਾਰਾ ਕਰਿਓ।”

8ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ ਅਤੇ ਉੱਥੇ ਇੱਕ ਪਤਵੰਤੀ ਔਰਤ ਸੀ, ਉਸ ਨੇ ਉਸਨੂੰ ਭੋਜਨ ਲਈ ਮਜ਼ਬੂਰ ਕੀਤਾ। ਇਸ ਲਈ ਫਿਰ ਜਦੋਂ ਵੀ ਕਦੇ ਉਹ ਉੱਧਰ ਦੀ ਲੰਘਦਾ ਸੀ ਤਾਂ ਰੋਟੀ ਖਾਣ ਲਈ ਉੱਥੇ ਹੀ ਰੁਕ ਜਾਂਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.