2 ਰਾਜਿਆਂ 4

ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ ਅਤੇ ਉੱਥੇ ਇੱਕ ਪਤਵੰਤੀ ਔਰਤ ਸੀ, ਉਸ ਨੇ ਉਸਨੂੰ ਭੋਜਨ ਲਈ ਮਜ਼ਬੂਰ ਕੀਤਾ। ਇਸ ਲਈ ਫਿਰ ਜਦੋਂ ਵੀ ਕਦੇ ਉਹ ਉੱਧਰ ਦੀ ਲੰਘਦਾ ਸੀ ਤਾਂ ਰੋਟੀ ਖਾਣ ਲਈ ਉੱਥੇ ਹੀ ਰੁਕ ਜਾਂਦਾ ਸੀ।

2 Kings 4:8 (UKJV) And it fell upon a certain day, that Elisha passed to Shunem, where was a great woman; and she constrained him to eat bread. And so it was, that as often as he passed by, he turned in thither to eat bread.

6ਜਦੋਂ ਸਾਰੇ ਭਾਂਡੇ ਭਰ ਗਏ, ਤਾਂ ਉਸਨੇ ਆਪਣੇ ਪੁੱਤਰ ਨੂੰ ਕਿਹਾ, “ਮੇਰੇ ਲਈ ਇੱਕ ਹੋਰ ਭਾਂਡਾ ਲਿਆ।” ਪਰ ਪੁੱਤਰ ਨੇ ਉੱਤਰ ਦਿੱਤਾ, “ਇੱਥੇ ਕੋਈ ਹੋਰ ਭਾਂਡਾ ਨਹੀਂ ਬਚਿਆ।” ਫਿਰ ਤੇਲ ਵਗਣਾ ਬੰਦ ਹੋ ਗਿਆ।

7ਉਸ ਨੇ ਜਾ ਕੇ ਪਰਮੇਸ਼ਵਰ ਦੇ ਬੰਦੇ ਨੂੰ ਦੱਸਿਆ ਅਤੇ ਉਸ ਨੇ ਕਿਹਾ, “ਜਾ, ਤੇਲ ਵੇਚ ਕੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚਿਆ ਹੈ ਉਸ ਨਾਲ ਤੂੰ ਅਤੇ ਤੇਰੇ ਪੁੱਤਰ ਗੁਜ਼ਾਰਾ ਕਰਿਓ।”

8ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ ਅਤੇ ਉੱਥੇ ਇੱਕ ਪਤਵੰਤੀ ਔਰਤ ਸੀ, ਉਸ ਨੇ ਉਸਨੂੰ ਭੋਜਨ ਲਈ ਮਜ਼ਬੂਰ ਕੀਤਾ। ਇਸ ਲਈ ਫਿਰ ਜਦੋਂ ਵੀ ਕਦੇ ਉਹ ਉੱਧਰ ਦੀ ਲੰਘਦਾ ਸੀ ਤਾਂ ਰੋਟੀ ਖਾਣ ਲਈ ਉੱਥੇ ਹੀ ਰੁਕ ਜਾਂਦਾ ਸੀ।

9ਉਸਨੇ ਆਪਣੇ ਪਤੀ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਇਹ ਆਦਮੀ ਜੋ ਅਕਸਰ ਸਾਡੇ ਪਾਸਿਓ ਲੰਘਦਾ ਹੈ, ਪਰਮੇਸ਼ਵਰ ਦਾ ਇੱਕ ਪਵਿੱਤਰ ਮਨੁੱਖ ਹੈ।

10ਅਸੀਂ ਛੱਤ ਤੇ ਇੱਕ ਛੋਟਾ ਜਿਹਾ ਚੁਬਾਰਾ ਉਸ ਲਈ ਬਣਾਈਏ ਅਤੇ ਉੱਥੇ ਉਸ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਅਤੇ ਇੱਕ ਦੀਵਾ ਰੱਖੀਏ। ਫਿਰ ਜਦੋਂ ਵੀ ਉਹ ਸਾਡੇ ਕੋਲ ਆਵੇ ਤਾਂ ਉਹ ਉੱਥੇ ਰਹਿ ਸਕਦਾ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.