5ਔਰਤ ਉਸਦੇ ਕੋਲੋਂ ਚਲੀ ਗਈ ਅਤੇ ਆਪਣੇ ਪੁੱਤਰਾਂ ਸਮੇਤ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਉਹ ਉਸਦੇ ਕੋਲ ਭਾਂਡੇ ਲਿਆਉਂਦੇ ਗਏ ਅਤੇ ਉਹ ਭਰਦੀ ਰਹੀ।
6ਜਦੋਂ ਸਾਰੇ ਭਾਂਡੇ ਭਰ ਗਏ, ਤਾਂ ਉਸਨੇ ਆਪਣੇ ਪੁੱਤਰ ਨੂੰ ਕਿਹਾ, “ਮੇਰੇ ਲਈ ਇੱਕ ਹੋਰ ਭਾਂਡਾ ਲਿਆ।” ਪਰ ਪੁੱਤਰ ਨੇ ਉੱਤਰ ਦਿੱਤਾ, “ਇੱਥੇ ਕੋਈ ਹੋਰ ਭਾਂਡਾ ਨਹੀਂ ਬਚਿਆ।” ਫਿਰ ਤੇਲ ਵਗਣਾ ਬੰਦ ਹੋ ਗਿਆ।
7ਉਸ ਨੇ ਜਾ ਕੇ ਪਰਮੇਸ਼ਵਰ ਦੇ ਬੰਦੇ ਨੂੰ ਦੱਸਿਆ ਅਤੇ ਉਸ ਨੇ ਕਿਹਾ, “ਜਾ, ਤੇਲ ਵੇਚ ਕੇ ਆਪਣਾ ਕਰਜ਼ਾ ਭਰ ਦੇ ਅਤੇ ਜੋ ਬਚਿਆ ਹੈ ਉਸ ਨਾਲ ਤੂੰ ਅਤੇ ਤੇਰੇ ਪੁੱਤਰ ਗੁਜ਼ਾਰਾ ਕਰਿਓ।”
8ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਅਲੀਸ਼ਾ ਸ਼ੂਨੇਮ ਵੱਲੋਂ ਦੀ ਹੋ ਕੇ ਲੰਘਿਆ ਅਤੇ ਉੱਥੇ ਇੱਕ ਪਤਵੰਤੀ ਔਰਤ ਸੀ, ਉਸ ਨੇ ਉਸਨੂੰ ਭੋਜਨ ਲਈ ਮਜ਼ਬੂਰ ਕੀਤਾ। ਇਸ ਲਈ ਫਿਰ ਜਦੋਂ ਵੀ ਕਦੇ ਉਹ ਉੱਧਰ ਦੀ ਲੰਘਦਾ ਸੀ ਤਾਂ ਰੋਟੀ ਖਾਣ ਲਈ ਉੱਥੇ ਹੀ ਰੁਕ ਜਾਂਦਾ ਸੀ।
9ਉਸਨੇ ਆਪਣੇ ਪਤੀ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਇਹ ਆਦਮੀ ਜੋ ਅਕਸਰ ਸਾਡੇ ਪਾਸਿਓ ਲੰਘਦਾ ਹੈ, ਪਰਮੇਸ਼ਵਰ ਦਾ ਇੱਕ ਪਵਿੱਤਰ ਮਨੁੱਖ ਹੈ।