2 ਰਾਜਿਆਂ 5

ਤਦ ਨਾਮਾਨ ਅਤੇ ਉਸਦੇ ਸਾਰੇ ਸੇਵਕ ਪਰਮੇਸ਼ਵਰ ਦੇ ਬੰਦੇ ਕੋਲ ਵਾਪਸ ਮੁੜ ਆਏ। ਉਹ ਉਸਦੇ ਸਾਹਮਣੇ ਖਲੋ ਗਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਇਸਰਾਏਲ ਦੇ ਪਰਮੇਸ਼ਵਰ ਤੋਂ ਬਿਨਾਂ ਸਾਰੀ ਦੁਨੀਆਂ ਵਿੱਚ ਕੋਈ ਵੀ ਪਰਮੇਸ਼ਵਰ ਨਹੀਂ ਹੈ। ਇਸ ਲਈ ਕਿਰਪਾ ਕਰਕੇ ਆਪਣੇ ਸੇਵਕ ਤੋਂ ਇੱਕ ਭੇਟ ਕਬੂਲ ਕਰੋ।”

2 Kings 5:15 (UKJV) And he returned to the man of God, he and all his company, and came, and stood before him: and he said, Behold, now I know that there is no God in all the earth, but in Israel: now therefore, I pray you, take a blessing of your servant.

13ਨਾਮਾਨ ਦੇ ਸੇਵਕਾਂ ਨੇ ਉਸ ਦੇ ਕੋਲ ਜਾ ਕੇ ਕਿਹਾ, “ਹੇ ਸਾਡੇ ਪਿਤਾ, ਜੇਕਰ ਨਬੀ ਨੇ ਤੁਹਾਨੂੰ ਕੋਈ ਵੱਡਾ ਕੰਮ ਕਰਨ ਲਈ ਕਿਹਾ ਹੁੰਦਾ ਤਾਂ ਕੀ ਤੁਸੀਂ ਉਹ ਨਾ ਕਰਦੇ? ਜਦੋਂ ਉਸਨੇ ਤੁਹਾਨੂੰ ਕਿਹਾ ਹੈ, ‘ਨਹਾ ਲੈ ਅਤੇ ਸ਼ੁੱਧ ਹੋ ਜਾ’! ਤਾਂ ਕਿੰਨ੍ਹਾਂ ਵੱਧ ਕੇ ਇਹ ਕਰਨਾ ਚਾਹੀਦਾ ਹੈ।”

14ਤਦ ਉਸ ਨੇ ਪਰਮੇਸ਼ਵਰ ਦੇ ਬੰਦੇ ਦੇ ਕਹਿਣ ਦੇ ਅਨੁਸਾਰ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ, ਅਤੇ ਉਸ ਦਾ ਸਰੀਰ ਛੋਟੇ ਬੱਚੇ ਦੇ ਸਰੀਰ ਵਰਗਾ ਸਾਫ਼ ਹੋ ਗਿਆ ਅਤੇ ਸ਼ੁੱਧ ਹੋ ਗਿਆ।

15ਤਦ ਨਾਮਾਨ ਅਤੇ ਉਸਦੇ ਸਾਰੇ ਸੇਵਕ ਪਰਮੇਸ਼ਵਰ ਦੇ ਬੰਦੇ ਕੋਲ ਵਾਪਸ ਮੁੜ ਆਏ। ਉਹ ਉਸਦੇ ਸਾਹਮਣੇ ਖਲੋ ਗਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਇਸਰਾਏਲ ਦੇ ਪਰਮੇਸ਼ਵਰ ਤੋਂ ਬਿਨਾਂ ਸਾਰੀ ਦੁਨੀਆਂ ਵਿੱਚ ਕੋਈ ਵੀ ਪਰਮੇਸ਼ਵਰ ਨਹੀਂ ਹੈ। ਇਸ ਲਈ ਕਿਰਪਾ ਕਰਕੇ ਆਪਣੇ ਸੇਵਕ ਤੋਂ ਇੱਕ ਭੇਟ ਕਬੂਲ ਕਰੋ।”

16ਤਾਂ ਅਲੀਸ਼ਾ ਨੇ ਜਵਾਬ ਦਿੱਤਾ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਮੈਂ ਕੁਝ ਵੀ ਸਵੀਕਾਰ ਨਹੀਂ ਕਰਾਂਗਾ।” ਅਤੇ ਭਾਵੇਂ ਨਾਮਾਨ ਨੇ ਉਸਨੂੰ ਮਜ਼ਬੂਰ ਕੀਤਾ ਕਿ ਉਹ ਭੇਟ ਕਬੂਲ ਕਰੇ ਫਿਰ ਵੀ ਉਸਨੇ ਇਨਕਾਰ ਕਰ ਦਿੱਤਾ।

17ਨਾਮਾਨ ਨੇ ਕਿਹਾ, “ਜੇ ਤੁਸੀਂ ਨਹੀਂ ਕਰੋਗੇ, ਤੇਰੇ ਸੇਵਕ ਨੂੰ ਦੋ ਖੱਚਰਾਂ ਦੇ ਭਾਰ ਦੇ ਬਰਾਬਰ ਮਿੱਟੀ ਦਿੱਤੀ ਜਾਵੇ, ਕਿਉਂ ਜੋ ਤੇਰਾ ਸੇਵਕ ਹੁਣ ਤੋਂ ਲੈ ਕੇ ਯਾਹਵੇਹ ਤੋਂ ਬਿਨ੍ਹਾਂ ਹੋਰ ਕਿਸੇ ਦੇਵਤੇ ਅੱਗੇ ਨਾ ਤਾਂ ਹੋਮ ਦੀ ਬਲੀ ਅਤੇ ਨਾ ਭੇਟ ਚੜ੍ਹਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.