2 ਰਾਜਿਆਂ 5

ਤਦ ਉਸ ਨੇ ਪਰਮੇਸ਼ਵਰ ਦੇ ਬੰਦੇ ਦੇ ਕਹਿਣ ਦੇ ਅਨੁਸਾਰ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ, ਅਤੇ ਉਸ ਦਾ ਸਰੀਰ ਛੋਟੇ ਬੱਚੇ ਦੇ ਸਰੀਰ ਵਰਗਾ ਸਾਫ਼ ਹੋ ਗਿਆ ਅਤੇ ਸ਼ੁੱਧ ਹੋ ਗਿਆ।

2 Kings 5:14 (UKJV) Then went he down, and dipped himself seven times in Jordan, according to the saying of the man of God: and his flesh came again like unto the flesh of a little child, and he was clean.

12ਕੀ ਦੰਮਿਸ਼ਕ ਦੀਆਂ ਨਦੀਆਂ ਅਬਾਨਾਹ ਅਤੇ ਫਾਰਪਰ ਇਸਰਾਏਲ ਦੀਆਂ ਸਾਰੀਆਂ ਨਦੀਆਂ ਨਾਲੋਂ ਚੰਗੀਆਂ ਨਹੀਂ ਹਨ? ਕੀ ਮੈਂ ਉਹਨਾਂ ਵਿੱਚ ਨਹਾ ਕੇ ਸ਼ੁੱਧ ਨਹੀਂ ਹੋ ਸਕਦਾ ਸੀ?” ਇਸ ਲਈ ਉਹ ਮੁੜਿਆ ਅਤੇ ਗੁੱਸੇ ਵਿੱਚ ਚਲਾ ਗਿਆ।

13ਨਾਮਾਨ ਦੇ ਸੇਵਕਾਂ ਨੇ ਉਸ ਦੇ ਕੋਲ ਜਾ ਕੇ ਕਿਹਾ, “ਹੇ ਸਾਡੇ ਪਿਤਾ, ਜੇਕਰ ਨਬੀ ਨੇ ਤੁਹਾਨੂੰ ਕੋਈ ਵੱਡਾ ਕੰਮ ਕਰਨ ਲਈ ਕਿਹਾ ਹੁੰਦਾ ਤਾਂ ਕੀ ਤੁਸੀਂ ਉਹ ਨਾ ਕਰਦੇ? ਜਦੋਂ ਉਸਨੇ ਤੁਹਾਨੂੰ ਕਿਹਾ ਹੈ, ‘ਨਹਾ ਲੈ ਅਤੇ ਸ਼ੁੱਧ ਹੋ ਜਾ’! ਤਾਂ ਕਿੰਨ੍ਹਾਂ ਵੱਧ ਕੇ ਇਹ ਕਰਨਾ ਚਾਹੀਦਾ ਹੈ।”

14ਤਦ ਉਸ ਨੇ ਪਰਮੇਸ਼ਵਰ ਦੇ ਬੰਦੇ ਦੇ ਕਹਿਣ ਦੇ ਅਨੁਸਾਰ ਯਰਦਨ ਵਿੱਚ ਉਤਰ ਕੇ ਸੱਤ ਚੁੱਭੀਆਂ ਮਾਰੀਆਂ, ਅਤੇ ਉਸ ਦਾ ਸਰੀਰ ਛੋਟੇ ਬੱਚੇ ਦੇ ਸਰੀਰ ਵਰਗਾ ਸਾਫ਼ ਹੋ ਗਿਆ ਅਤੇ ਸ਼ੁੱਧ ਹੋ ਗਿਆ।

15ਤਦ ਨਾਮਾਨ ਅਤੇ ਉਸਦੇ ਸਾਰੇ ਸੇਵਕ ਪਰਮੇਸ਼ਵਰ ਦੇ ਬੰਦੇ ਕੋਲ ਵਾਪਸ ਮੁੜ ਆਏ। ਉਹ ਉਸਦੇ ਸਾਹਮਣੇ ਖਲੋ ਗਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਇਸਰਾਏਲ ਦੇ ਪਰਮੇਸ਼ਵਰ ਤੋਂ ਬਿਨਾਂ ਸਾਰੀ ਦੁਨੀਆਂ ਵਿੱਚ ਕੋਈ ਵੀ ਪਰਮੇਸ਼ਵਰ ਨਹੀਂ ਹੈ। ਇਸ ਲਈ ਕਿਰਪਾ ਕਰਕੇ ਆਪਣੇ ਸੇਵਕ ਤੋਂ ਇੱਕ ਭੇਟ ਕਬੂਲ ਕਰੋ।”

16ਤਾਂ ਅਲੀਸ਼ਾ ਨੇ ਜਵਾਬ ਦਿੱਤਾ, “ਜਿਉਂਦੇ ਯਾਹਵੇਹ ਦੀ ਸਹੁੰ, ਜਿਸਦੀ ਮੈਂ ਸੇਵਾ ਕਰਦਾ ਹਾਂ, ਮੈਂ ਕੁਝ ਵੀ ਸਵੀਕਾਰ ਨਹੀਂ ਕਰਾਂਗਾ।” ਅਤੇ ਭਾਵੇਂ ਨਾਮਾਨ ਨੇ ਉਸਨੂੰ ਮਜ਼ਬੂਰ ਕੀਤਾ ਕਿ ਉਹ ਭੇਟ ਕਬੂਲ ਕਰੇ ਫਿਰ ਵੀ ਉਸਨੇ ਇਨਕਾਰ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.