2 ਰਾਜਿਆਂ 6

ਰਾਜੇ ਨੇ ਹੁਕਮ ਦਿੱਤਾ, “ਜਾਓ, ਪਤਾ ਲਗਾਓ ਕਿ ਉਹ ਕਿੱਥੇ ਹੈ, ਤਾਂ ਜੋ ਮੈਂ ਆਦਮੀ ਭੇਜ ਕੇ ਉਸਨੂੰ ਫੜ ਲਵਾਂ।” ਖ਼ਬਰ ਵਾਪਸ ਆਈ: “ਕਿ ਉਹ ਦੋਥਾਨ ਵਿੱਚ ਹੈ।”

2 Kings 6:13 (UKJV) And he said, Go and spy where he is, that I may send and fetch him. And it was told him, saying, Behold, he is in Dothan.

11ਇਸ ਨਾਲ ਅਰਾਮ ਦੇ ਰਾਜੇ ਨੂੰ ਗੁੱਸਾ ਆ ਗਿਆ। ਉਸਨੇ ਆਪਣੇ ਸੇਵਕਾਂ ਨੂੰ ਬੁਲਾਇਆ ਅਤੇ ਉਹਨਾਂ ਤੋਂ ਮੰਗ ਕੀਤੀ, “ਮੈਨੂੰ ਦੱਸੋ! ਸਾਡੇ ਵਿੱਚੋਂ ਕੌਣ ਇਸਰਾਏਲ ਦੇ ਰਾਜੇ ਦੇ ਪਾਸੇ ਹੈ?”

12ਉਸਦੇ ਇੱਕ ਸੇਵਕ ਨੇ ਕਿਹਾ, “ਸਾਡੇ ਵਿੱਚੋਂ ਕੋਈ ਨਹੀਂ, ਮਹਾਰਾਜ ਪਾਤਸ਼ਾਹ, ਪਰ ਅਲੀਸ਼ਾ, ਨਬੀ ਜੋ ਇਸਰਾਏਲ ਵਿੱਚ ਹੈ, ਇਸਰਾਏਲ ਦੇ ਰਾਜੇ ਨੂੰ ਉਹੀ ਗੱਲਾਂ ਦੱਸਦਾ ਹੈ ਜੋ ਤੁਸੀਂ ਆਪਣੇ ਸੌਣ ਵਾਲੇ ਕਮਰੇ ਵਿੱਚ ਬੋਲਦੇ ਹੋ।”

13ਰਾਜੇ ਨੇ ਹੁਕਮ ਦਿੱਤਾ, “ਜਾਓ, ਪਤਾ ਲਗਾਓ ਕਿ ਉਹ ਕਿੱਥੇ ਹੈ, ਤਾਂ ਜੋ ਮੈਂ ਆਦਮੀ ਭੇਜ ਕੇ ਉਸਨੂੰ ਫੜ ਲਵਾਂ।” ਖ਼ਬਰ ਵਾਪਸ ਆਈ: “ਕਿ ਉਹ ਦੋਥਾਨ ਵਿੱਚ ਹੈ।”

14ਫਿਰ ਉਸਨੇ ਘੋੜੇ ਅਤੇ ਰੱਥ ਅਤੇ ਇੱਕ ਮਜ਼ਬੂਤ ਫ਼ੌਜ ਭੇਜੀ। ਉਹਨਾਂ ਨੇ ਰਾਤ ਨੂੰ ਜਾ ਕੇ ਸ਼ਹਿਰ ਨੂੰ ਘੇਰ ਲਿਆ।

15ਜਦੋਂ ਪਰਮੇਸ਼ਵਰ ਦੇ ਜਨ ਅਲੀਸ਼ਾ ਦਾ ਸੇਵਕ ਅਗਲੀ ਸਵੇਰ ਉੱਠ ਕੇ ਬਾਹਰ ਨਿਕਲਿਆ, ਤਾਂ ਘੋੜਿਆਂ ਅਤੇ ਰਥਾਂ ਵਾਲੀ ਫ਼ੌਜ ਨੇ ਸ਼ਹਿਰ ਨੂੰ ਘੇਰ ਲਿਆ ਸੀ। ਨੌਕਰ ਨੇ ਪੁੱਛਿਆ, “ਹਾਏ, ਮੇਰੇ ਮਹਾਰਾਜ! ਸਾਨੂੰ ਕੀ ਕਰਨਾ ਚਾਹੀਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.