2 ਰਾਜਿਆਂ 6

ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹਨਾਂ ਨੂੰ ਵੇਖਿਆ, ਉਸਨੇ ਅਲੀਸ਼ਾ ਨੂੰ ਪੁੱਛਿਆ, “ਹੇ ਮੇਰੇ ਪਿਤਾ, ਕੀ ਅਸੀਂ ਉਹਨਾਂ ਨੂੰ ਮਾਰ ਦੇਈਏ? ਮੈਨੂੰ ਦੱਸੋ, ਕੀ ਸਾਨੂੰ ਉਹਨਾਂ ਤੇ ਹਮਲਾ ਕਰਨਾ ਚਾਹੀਦਾ ਹੈ?”

2 Kings 6:21 (UKJV) And the king of Israel said unto Elisha, when he saw them, My father, shall I strike them? shall I strike them?

19ਅਲੀਸ਼ਾ ਨੇ ਉਹਨਾਂ ਨੂੰ ਕਿਹਾ, “ਇਹ ਸੜਕ ਨਹੀਂ ਹੈ ਅਤੇ ਇਹ ਸ਼ਹਿਰ ਨਹੀਂ ਹੈ। ਮੇਰੇ ਪਿੱਛੇ ਚੱਲੋ ਅਤੇ ਮੈਂ ਤੁਹਾਨੂੰ ਉਸ ਆਦਮੀ ਕੋਲ ਲੈ ਜਾਵਾਂਗਾ ਜਿਸਦੀ ਤੁਸੀਂ ਭਾਲ ਕਰ ਰਹੇ ਹੋ।” ਅਤੇ ਉਹ ਉਹਨਾਂ ਨੂੰ ਸਾਮਰਿਯਾ ਵੱਲ ਲੈ ਗਿਆ।

20ਜਦੋਂ ਉਹ ਸ਼ਹਿਰ ਵਿੱਚ ਦਾਖਲ ਹੋਏ, ਅਲੀਸ਼ਾ ਨੇ ਕਿਹਾ, “ਯਾਹਵੇਹ, ਇਨ੍ਹਾਂ ਆਦਮੀਆਂ ਦੀਆਂ ਅੱਖਾਂ ਖੋਲ੍ਹ ਦਿਓ ਤਾਂ ਜੋ ਉਹ ਦੇਖ ਸਕਣ।” ਤਦ ਯਾਹਵੇਹ ਨੇ ਉਹਨਾਂ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਹਨਾਂ ਨੇ ਦੇਖਿਆ, ਅਤੇ ਉਹ ਸਾਮਰਿਯਾ ਦੇ ਅੰਦਰ ਸਨ।

21ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹਨਾਂ ਨੂੰ ਵੇਖਿਆ, ਉਸਨੇ ਅਲੀਸ਼ਾ ਨੂੰ ਪੁੱਛਿਆ, “ਹੇ ਮੇਰੇ ਪਿਤਾ, ਕੀ ਅਸੀਂ ਉਹਨਾਂ ਨੂੰ ਮਾਰ ਦੇਈਏ? ਮੈਨੂੰ ਦੱਸੋ, ਕੀ ਸਾਨੂੰ ਉਹਨਾਂ ਤੇ ਹਮਲਾ ਕਰਨਾ ਚਾਹੀਦਾ ਹੈ?”

22ਉਸਨੇ ਜਵਾਬ ਦਿੱਤਾ, “ਉਹਨਾਂ ਨੂੰ ਨਾ ਮਾਰੋ, ਕੀ ਤੁਸੀਂ ਉਹਨਾਂ ਨੂੰ ਮਾਰੋਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਤਲਵਾਰ ਜਾਂ ਧਨੁਸ਼ ਨਾਲ ਫੜ ਲਿਆਏ ਹੋ? ਉਹਨਾਂ ਦੇ ਅੱਗੇ ਭੋਜਨ ਅਤੇ ਪਾਣੀ ਰੱਖੋ ਤਾਂ ਜੋ ਉਹ ਖਾ-ਪੀ ਸਕਣ ਅਤੇ ਫਿਰ ਆਪਣੇ ਮਾਲਕ ਕੋਲ ਵਾਪਸ ਜਾਣ।”

23ਇਸ ਲਈ ਉਸ ਨੇ ਉਹਨਾਂ ਲਈ ਇੱਕ ਵੱਡੀ ਦਾਵਤ ਤਿਆਰ ਕੀਤੀ ਅਤੇ ਉਹਨਾਂ ਦੇ ਖਾਣ-ਪੀਣ ਤੋਂ ਬਾਅਦ ਉਸ ਨੇ ਉਹਨਾਂ ਨੂੰ ਵਿਦਾ ਕੀਤਾ ਅਤੇ ਉਹ ਆਪਣੇ ਮਾਲਕ ਕੋਲ ਵਾਪਸ ਚਲੇ ਗਏ। ਇਸ ਲਈ ਅਰਾਮ ਦੇ ਦਲਾਂ ਨੇ ਇਸਰਾਏਲ ਦੇ ਇਲਾਕੇ ਉੱਤੇ ਹਮਲਾ ਕਰਨਾ ਬੰਦ ਕਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.