2 ਰਾਜਿਆਂ 6

ਉਸਨੇ ਜਵਾਬ ਦਿੱਤਾ, “ਉਹਨਾਂ ਨੂੰ ਨਾ ਮਾਰੋ, ਕੀ ਤੁਸੀਂ ਉਹਨਾਂ ਨੂੰ ਮਾਰੋਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਤਲਵਾਰ ਜਾਂ ਧਨੁਸ਼ ਨਾਲ ਫੜ ਲਿਆਏ ਹੋ? ਉਹਨਾਂ ਦੇ ਅੱਗੇ ਭੋਜਨ ਅਤੇ ਪਾਣੀ ਰੱਖੋ ਤਾਂ ਜੋ ਉਹ ਖਾ-ਪੀ ਸਕਣ ਅਤੇ ਫਿਰ ਆਪਣੇ ਮਾਲਕ ਕੋਲ ਵਾਪਸ ਜਾਣ।”

2 Kings 6:22 (UKJV) And he answered, You shall not strike them: would you strike those whom you have taken captive with your sword and with your bow? set bread and water before them, that they may eat and drink, and go to their master.

20ਜਦੋਂ ਉਹ ਸ਼ਹਿਰ ਵਿੱਚ ਦਾਖਲ ਹੋਏ, ਅਲੀਸ਼ਾ ਨੇ ਕਿਹਾ, “ਯਾਹਵੇਹ, ਇਨ੍ਹਾਂ ਆਦਮੀਆਂ ਦੀਆਂ ਅੱਖਾਂ ਖੋਲ੍ਹ ਦਿਓ ਤਾਂ ਜੋ ਉਹ ਦੇਖ ਸਕਣ।” ਤਦ ਯਾਹਵੇਹ ਨੇ ਉਹਨਾਂ ਦੀਆਂ ਅੱਖਾਂ ਖੋਲ੍ਹੀਆਂ ਅਤੇ ਉਹਨਾਂ ਨੇ ਦੇਖਿਆ, ਅਤੇ ਉਹ ਸਾਮਰਿਯਾ ਦੇ ਅੰਦਰ ਸਨ।

21ਜਦੋਂ ਇਸਰਾਏਲ ਦੇ ਪਾਤਸ਼ਾਹ ਨੇ ਉਹਨਾਂ ਨੂੰ ਵੇਖਿਆ, ਉਸਨੇ ਅਲੀਸ਼ਾ ਨੂੰ ਪੁੱਛਿਆ, “ਹੇ ਮੇਰੇ ਪਿਤਾ, ਕੀ ਅਸੀਂ ਉਹਨਾਂ ਨੂੰ ਮਾਰ ਦੇਈਏ? ਮੈਨੂੰ ਦੱਸੋ, ਕੀ ਸਾਨੂੰ ਉਹਨਾਂ ਤੇ ਹਮਲਾ ਕਰਨਾ ਚਾਹੀਦਾ ਹੈ?”

22ਉਸਨੇ ਜਵਾਬ ਦਿੱਤਾ, “ਉਹਨਾਂ ਨੂੰ ਨਾ ਮਾਰੋ, ਕੀ ਤੁਸੀਂ ਉਹਨਾਂ ਨੂੰ ਮਾਰੋਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਤਲਵਾਰ ਜਾਂ ਧਨੁਸ਼ ਨਾਲ ਫੜ ਲਿਆਏ ਹੋ? ਉਹਨਾਂ ਦੇ ਅੱਗੇ ਭੋਜਨ ਅਤੇ ਪਾਣੀ ਰੱਖੋ ਤਾਂ ਜੋ ਉਹ ਖਾ-ਪੀ ਸਕਣ ਅਤੇ ਫਿਰ ਆਪਣੇ ਮਾਲਕ ਕੋਲ ਵਾਪਸ ਜਾਣ।”

23ਇਸ ਲਈ ਉਸ ਨੇ ਉਹਨਾਂ ਲਈ ਇੱਕ ਵੱਡੀ ਦਾਵਤ ਤਿਆਰ ਕੀਤੀ ਅਤੇ ਉਹਨਾਂ ਦੇ ਖਾਣ-ਪੀਣ ਤੋਂ ਬਾਅਦ ਉਸ ਨੇ ਉਹਨਾਂ ਨੂੰ ਵਿਦਾ ਕੀਤਾ ਅਤੇ ਉਹ ਆਪਣੇ ਮਾਲਕ ਕੋਲ ਵਾਪਸ ਚਲੇ ਗਏ। ਇਸ ਲਈ ਅਰਾਮ ਦੇ ਦਲਾਂ ਨੇ ਇਸਰਾਏਲ ਦੇ ਇਲਾਕੇ ਉੱਤੇ ਹਮਲਾ ਕਰਨਾ ਬੰਦ ਕਰ ਦਿੱਤਾ।

24ਕੁਝ ਸਮੇਂ ਬਾਦ, ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰਾ ਪਾ ਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.