2 ਰਾਜਿਆਂ 6

ਕੁਝ ਸਮੇਂ ਬਾਦ, ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰਾ ਪਾ ਲਿਆ।

2 Kings 6:24 (UKJV) And it came to pass after this, that Benhadad king of Syria gathered all his host, and went up, and besieged Samaria.

22ਉਸਨੇ ਜਵਾਬ ਦਿੱਤਾ, “ਉਹਨਾਂ ਨੂੰ ਨਾ ਮਾਰੋ, ਕੀ ਤੁਸੀਂ ਉਹਨਾਂ ਨੂੰ ਮਾਰੋਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਤਲਵਾਰ ਜਾਂ ਧਨੁਸ਼ ਨਾਲ ਫੜ ਲਿਆਏ ਹੋ? ਉਹਨਾਂ ਦੇ ਅੱਗੇ ਭੋਜਨ ਅਤੇ ਪਾਣੀ ਰੱਖੋ ਤਾਂ ਜੋ ਉਹ ਖਾ-ਪੀ ਸਕਣ ਅਤੇ ਫਿਰ ਆਪਣੇ ਮਾਲਕ ਕੋਲ ਵਾਪਸ ਜਾਣ।”

23ਇਸ ਲਈ ਉਸ ਨੇ ਉਹਨਾਂ ਲਈ ਇੱਕ ਵੱਡੀ ਦਾਵਤ ਤਿਆਰ ਕੀਤੀ ਅਤੇ ਉਹਨਾਂ ਦੇ ਖਾਣ-ਪੀਣ ਤੋਂ ਬਾਅਦ ਉਸ ਨੇ ਉਹਨਾਂ ਨੂੰ ਵਿਦਾ ਕੀਤਾ ਅਤੇ ਉਹ ਆਪਣੇ ਮਾਲਕ ਕੋਲ ਵਾਪਸ ਚਲੇ ਗਏ। ਇਸ ਲਈ ਅਰਾਮ ਦੇ ਦਲਾਂ ਨੇ ਇਸਰਾਏਲ ਦੇ ਇਲਾਕੇ ਉੱਤੇ ਹਮਲਾ ਕਰਨਾ ਬੰਦ ਕਰ ਦਿੱਤਾ।

24ਕੁਝ ਸਮੇਂ ਬਾਦ, ਅਰਾਮ ਦੇ ਰਾਜੇ ਬਨ-ਹਦਦ ਨੇ ਆਪਣੀ ਸਾਰੀ ਫ਼ੌਜ ਇਕੱਠੀ ਕੀਤੀ ਅਤੇ ਚੜ੍ਹਾਈ ਕੀਤੀ ਅਤੇ ਸਾਮਰਿਯਾ ਨੂੰ ਘੇਰਾ ਪਾ ਲਿਆ।

25ਉਸਨੇ ਜਵਾਬ ਦਿੱਤਾ ਸਾਮਰਿਯਾ ਸ਼ਹਿਰ ਵਿੱਚ ਬਹੁਤ ਕਾਲ ਪੈ ਗਿਆ; ਘੇਰਾਬੰਦੀ ਇੰਨੀ ਲੰਮੀ ਚੱਲੀ ਕਿ ਇੱਕ ਗਧੇ ਦਾ ਸਿਰ ਅੱਸੀ ਸ਼ੈਕੇਲ ਚਾਂਦੀ ਵਿੱਚ ਅਤੇ ਇੱਕ ਚੌਥਾਈ ਕਬੂਤਰ ਦੀ ਵਿੱਠ ਪੰਜ ਸ਼ੈਕੇਲ ਵਿੱਚ ਵਿਕਦੀ ਸੀ।

26ਜਦੋਂ ਇਸਰਾਏਲ ਦਾ ਰਾਜਾ ਕੰਧ ਤੋਂ ਲੰਘ ਰਿਹਾ ਸੀ, ਇੱਕ ਔਰਤ ਨੇ ਉਸਨੂੰ ਪੁਕਾਰਿਆ, “ਮੇਰੇ ਮਹਾਰਾਜ ਪਾਤਸ਼ਾਹ, ਮੇਰੀ ਮਦਦ ਕਰੋ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.