2 ਰਾਜਿਆਂ 6

ਹੁਣ ਅਲੀਸ਼ਾ ਆਪਣੇ ਘਰ ਬੈਠਾ ਸੀ ਅਤੇ ਬਜ਼ੁਰਗ ਉਸਦੇ ਨਾਲ ਬੈਠੇ ਸਨ। ਰਾਜੇ ਨੇ ਇੱਕ ਦੂਤ ਨੂੰ ਅੱਗੇ ਭੇਜਿਆ, ਪਰ ਉਸਦੇ ਪਹੁੰਚਣ ਤੋਂ ਪਹਿਲਾਂ, ਅਲੀਸ਼ਾ ਨੇ ਬਜ਼ੁਰਗਾਂ ਨੂੰ ਕਿਹਾ, “ਕੀ ਤੁਸੀਂ ਨਹੀਂ ਦੇਖਦੇ ਕਿ ਇਹ ਕਾਤਲ ਮੇਰਾ ਸਿਰ ਵੱਢਣ ਲਈ ਕਿਸੇ ਨੂੰ ਕਿਵੇਂ ਭੇਜ ਰਿਹਾ ਹੈ? ਵੇਖੋ, ਜਦੋਂ ਦੂਤ ਆਵੇ, ਤਾਂ ਦਰਵਾਜ਼ਾ ਬੰਦ ਕਰ ਦਿਓ ਅਤੇ ਉਹ ਦੇ ਸਾਹਮਣੇ ਬੰਦ ਰੱਖੋ। ਕੀ ਉਸਦੇ ਪਿੱਛੇ ਉਸਦੇ ਮਾਲਕ ਦੇ ਕਦਮਾਂ ਦੀ ਆਵਾਜ਼ ਨਹੀਂ ਹੈ?”

2 Kings 6:32 (UKJV) But Elisha sat in his house, and the elders sat with him; and the king sent a man from before him: but before the messenger came to him, he said to the elders, See all of you how this son of a murderer has sent to take away mine head? look, when the messenger comes, shut the door, and hold him fast at the door: is not the sound of his master's feet behind him?

30ਜਦੋਂ ਰਾਜੇ ਨੇ ਔਰਤ ਦੀਆਂ ਗੱਲਾਂ ਸੁਣੀਆਂ ਤਾਂ ਉਸਨੇ ਆਪਣੇ ਬਸਤਰ ਪਾੜ ਦਿੱਤੇ। ਜਦੋਂ ਉਹ ਕੰਧ ਦੇ ਨਾਲ-ਨਾਲ ਜਾ ਰਿਹਾ ਸੀ, ਤਾਂ ਲੋਕਾਂ ਨੇ ਦੇਖਿਆ, ਅਤੇ ਉਹਨਾਂ ਨੇ ਦੇਖਿਆ ਕਿ ਉਸਦੇ ਬਸਤਰ ਦੇ ਹੇਠਾਂ ਉਸਦੇ ਸਰੀਰ ਉੱਤੇ ਤੱਪੜ ਸੀ।

31ਰਾਜੇ ਨੇ ਐਲਾਨ ਕੀਤਾ, “ਪਰਮੇਸ਼ਵਰ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰੇ, ਅਤੇ ਹੋਰ ਵੀ ਸਖ਼ਤ, ਜੇਕਰ ਅੱਜ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਦਾ ਸਿਰ ਧੜ ਨਾਲ ਜੁੜਿਆ ਰਹੇ!”

32ਹੁਣ ਅਲੀਸ਼ਾ ਆਪਣੇ ਘਰ ਬੈਠਾ ਸੀ ਅਤੇ ਬਜ਼ੁਰਗ ਉਸਦੇ ਨਾਲ ਬੈਠੇ ਸਨ। ਰਾਜੇ ਨੇ ਇੱਕ ਦੂਤ ਨੂੰ ਅੱਗੇ ਭੇਜਿਆ, ਪਰ ਉਸਦੇ ਪਹੁੰਚਣ ਤੋਂ ਪਹਿਲਾਂ, ਅਲੀਸ਼ਾ ਨੇ ਬਜ਼ੁਰਗਾਂ ਨੂੰ ਕਿਹਾ, “ਕੀ ਤੁਸੀਂ ਨਹੀਂ ਦੇਖਦੇ ਕਿ ਇਹ ਕਾਤਲ ਮੇਰਾ ਸਿਰ ਵੱਢਣ ਲਈ ਕਿਸੇ ਨੂੰ ਕਿਵੇਂ ਭੇਜ ਰਿਹਾ ਹੈ? ਵੇਖੋ, ਜਦੋਂ ਦੂਤ ਆਵੇ, ਤਾਂ ਦਰਵਾਜ਼ਾ ਬੰਦ ਕਰ ਦਿਓ ਅਤੇ ਉਹ ਦੇ ਸਾਹਮਣੇ ਬੰਦ ਰੱਖੋ। ਕੀ ਉਸਦੇ ਪਿੱਛੇ ਉਸਦੇ ਮਾਲਕ ਦੇ ਕਦਮਾਂ ਦੀ ਆਵਾਜ਼ ਨਹੀਂ ਹੈ?”

33ਜਦੋਂ ਉਹ ਅਜੇ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ, ਸੰਦੇਸ਼ਵਾਹਕ ਉਸਦੇ ਕੋਲ ਆਇਆ। ਰਾਜੇ ਨੇ ਕਿਹਾ, “ਇਹ ਬਿਪਤਾ ਯਾਹਵੇਹ ਵੱਲੋਂ ਹੈ। ਮੈਂ ਹੁਣ ਯਾਹਵੇਹ ਦਾ ਇੰਤਜ਼ਾਰ ਕਿਉਂ ਕਰਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.