2 ਰਾਜਿਆਂ 6

ਜਦੋਂ ਉਹ ਅਜੇ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ, ਸੰਦੇਸ਼ਵਾਹਕ ਉਸਦੇ ਕੋਲ ਆਇਆ। ਰਾਜੇ ਨੇ ਕਿਹਾ, “ਇਹ ਬਿਪਤਾ ਯਾਹਵੇਹ ਵੱਲੋਂ ਹੈ। ਮੈਂ ਹੁਣ ਯਾਹਵੇਹ ਦਾ ਇੰਤਜ਼ਾਰ ਕਿਉਂ ਕਰਾਂ?”

2 Kings 6:33 (UKJV) And while he yet talked with them, behold, the messenger came down unto him: and he said, Behold, this evil is of the LORD; what should I wait for the LORD any longer?

31ਰਾਜੇ ਨੇ ਐਲਾਨ ਕੀਤਾ, “ਪਰਮੇਸ਼ਵਰ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰੇ, ਅਤੇ ਹੋਰ ਵੀ ਸਖ਼ਤ, ਜੇਕਰ ਅੱਜ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਦਾ ਸਿਰ ਧੜ ਨਾਲ ਜੁੜਿਆ ਰਹੇ!”

32ਹੁਣ ਅਲੀਸ਼ਾ ਆਪਣੇ ਘਰ ਬੈਠਾ ਸੀ ਅਤੇ ਬਜ਼ੁਰਗ ਉਸਦੇ ਨਾਲ ਬੈਠੇ ਸਨ। ਰਾਜੇ ਨੇ ਇੱਕ ਦੂਤ ਨੂੰ ਅੱਗੇ ਭੇਜਿਆ, ਪਰ ਉਸਦੇ ਪਹੁੰਚਣ ਤੋਂ ਪਹਿਲਾਂ, ਅਲੀਸ਼ਾ ਨੇ ਬਜ਼ੁਰਗਾਂ ਨੂੰ ਕਿਹਾ, “ਕੀ ਤੁਸੀਂ ਨਹੀਂ ਦੇਖਦੇ ਕਿ ਇਹ ਕਾਤਲ ਮੇਰਾ ਸਿਰ ਵੱਢਣ ਲਈ ਕਿਸੇ ਨੂੰ ਕਿਵੇਂ ਭੇਜ ਰਿਹਾ ਹੈ? ਵੇਖੋ, ਜਦੋਂ ਦੂਤ ਆਵੇ, ਤਾਂ ਦਰਵਾਜ਼ਾ ਬੰਦ ਕਰ ਦਿਓ ਅਤੇ ਉਹ ਦੇ ਸਾਹਮਣੇ ਬੰਦ ਰੱਖੋ। ਕੀ ਉਸਦੇ ਪਿੱਛੇ ਉਸਦੇ ਮਾਲਕ ਦੇ ਕਦਮਾਂ ਦੀ ਆਵਾਜ਼ ਨਹੀਂ ਹੈ?”

33ਜਦੋਂ ਉਹ ਅਜੇ ਉਹਨਾਂ ਨਾਲ ਗੱਲਾਂ ਕਰ ਰਿਹਾ ਸੀ, ਸੰਦੇਸ਼ਵਾਹਕ ਉਸਦੇ ਕੋਲ ਆਇਆ। ਰਾਜੇ ਨੇ ਕਿਹਾ, “ਇਹ ਬਿਪਤਾ ਯਾਹਵੇਹ ਵੱਲੋਂ ਹੈ। ਮੈਂ ਹੁਣ ਯਾਹਵੇਹ ਦਾ ਇੰਤਜ਼ਾਰ ਕਿਉਂ ਕਰਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.