2 ਰਾਜਿਆਂ 7

ਅਲੀਸ਼ਾ ਨੇ ਜਵਾਬ ਦਿੱਤਾ, “ਯਾਹਵੇਹ ਦਾ ਬਚਨ ਸੁਣੋ। ਯਾਹਵੇਹ ਇਹ ਆਖਦਾ ਹੈ: ਕੱਲ ਲਗਭਗ ਇਸ ਸਮੇਂ, ਸਾਮਰਿਯਾ ਦੇ ਫਾਟਕ ਉੱਤੇ ਇੱਕ ਚਾਂਦੀ ਦੇ ਸਿੱਕੇ ਬਟੇ ਤਿੰਨ ਕਿੱਲੋ ਮੈਦਾ ਅਤੇ ਚਾਂਦੀ ਦੇ ਇੱਕ ਸਿੱਕੇ ਵਿੱਚ ਛੇ ਕਿੱਲੋ ਜੌਂ ਵਿਕੇਗਾ।”

2 Kings 7:1 (UKJV) Then Elisha said, Hear all of you the word of the LORD; Thus says the LORD, Tomorrow about this time shall a measure of fine flour be sold for a shekel, and two measures of barley for a shekel, in the gate of Samaria.

1ਅਲੀਸ਼ਾ ਨੇ ਜਵਾਬ ਦਿੱਤਾ, “ਯਾਹਵੇਹ ਦਾ ਬਚਨ ਸੁਣੋ। ਯਾਹਵੇਹ ਇਹ ਆਖਦਾ ਹੈ: ਕੱਲ ਲਗਭਗ ਇਸ ਸਮੇਂ, ਸਾਮਰਿਯਾ ਦੇ ਫਾਟਕ ਉੱਤੇ ਇੱਕ ਚਾਂਦੀ ਦੇ ਸਿੱਕੇ ਬਟੇ ਤਿੰਨ ਕਿੱਲੋ ਮੈਦਾ ਅਤੇ ਚਾਂਦੀ ਦੇ ਇੱਕ ਸਿੱਕੇ ਵਿੱਚ ਛੇ ਕਿੱਲੋ ਜੌਂ ਵਿਕੇਗਾ।”

2ਜਿਸ ਸੇਵਕ ਦੀ ਬਾਂਹ ਉੱਤੇ ਰਾਜਾ ਝੁਕਿਆ ਹੋਇਆ ਸੀ, ਉਸ ਨੇ ਪਰਮੇਸ਼ਵਰ ਦੇ ਬੰਦੇ ਨੂੰ ਕਿਹਾ, “ਦੇਖੋ, ਭਾਵੇਂ ਯਾਹਵੇਹ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦੇਵੇ, ਕੀ ਇਹ ਹੋ ਸਕਦਾ ਹੈ?” ਅਲੀਸ਼ਾ ਨੇ ਜਵਾਬ ਦਿੱਤਾ, “ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ, ਪਰ ਤੂੰ ਇਸ ਵਿੱਚੋਂ ਕੁਝ ਨਹੀਂ ਖਾਵੇਂਗਾ।”

3ਹੁਣ ਸ਼ਹਿਰ ਦੇ ਫ਼ਾਟਕ ਦੇ ਪ੍ਰਵੇਸ਼ ਦੁਆਰ ਉੱਤੇ ਚਾਰ ਆਦਮੀ ਕੋੜ੍ਹੀ ਸਨ। ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਅਸੀਂ ਮਰਨ ਤੱਕ ਇੱਥੇ ਕਿਉਂ ਰਹੀਏ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.