1ਅਲੀਸ਼ਾ ਨੇ ਜਵਾਬ ਦਿੱਤਾ, “ਯਾਹਵੇਹ ਦਾ ਬਚਨ ਸੁਣੋ। ਯਾਹਵੇਹ ਇਹ ਆਖਦਾ ਹੈ: ਕੱਲ ਲਗਭਗ ਇਸ ਸਮੇਂ, ਸਾਮਰਿਯਾ ਦੇ ਫਾਟਕ ਉੱਤੇ ਇੱਕ ਚਾਂਦੀ ਦੇ ਸਿੱਕੇ ਬਟੇ ਤਿੰਨ ਕਿੱਲੋ ਮੈਦਾ ਅਤੇ ਚਾਂਦੀ ਦੇ ਇੱਕ ਸਿੱਕੇ ਵਿੱਚ ਛੇ ਕਿੱਲੋ ਜੌਂ ਵਿਕੇਗਾ।”
2ਜਿਸ ਸੇਵਕ ਦੀ ਬਾਂਹ ਉੱਤੇ ਰਾਜਾ ਝੁਕਿਆ ਹੋਇਆ ਸੀ, ਉਸ ਨੇ ਪਰਮੇਸ਼ਵਰ ਦੇ ਬੰਦੇ ਨੂੰ ਕਿਹਾ, “ਦੇਖੋ, ਭਾਵੇਂ ਯਾਹਵੇਹ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦੇਵੇ, ਕੀ ਇਹ ਹੋ ਸਕਦਾ ਹੈ?” ਅਲੀਸ਼ਾ ਨੇ ਜਵਾਬ ਦਿੱਤਾ, “ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ, ਪਰ ਤੂੰ ਇਸ ਵਿੱਚੋਂ ਕੁਝ ਨਹੀਂ ਖਾਵੇਂਗਾ।”
3ਹੁਣ ਸ਼ਹਿਰ ਦੇ ਫ਼ਾਟਕ ਦੇ ਪ੍ਰਵੇਸ਼ ਦੁਆਰ ਉੱਤੇ ਚਾਰ ਆਦਮੀ ਕੋੜ੍ਹੀ ਸਨ। ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਅਸੀਂ ਮਰਨ ਤੱਕ ਇੱਥੇ ਕਿਉਂ ਰਹੀਏ?
4ਜੇ ਅਸੀਂ ਕਹੀਏ, ‘ਅਸੀਂ ਸ਼ਹਿਰ ਵਿੱਚ ਜਾਵਾਂਗੇ’ ਉੱਥੇ ਕਾਲ ਹੈ ਅਤੇ ਅਸੀਂ ਮਰ ਜਾਵਾਂਗੇ। ਪਰ ਜੇ ਅਸੀਂ ਇੱਥੇ ਰਹੇ, ਤਾਂ ਵੀ ਅਸੀਂ ਮਰ ਜਾਵਾਂਗੇ। ਇਸ ਲਈ ਅਸੀਂ ਅਰਾਮੀਆਂ ਦੇ ਡੇਰੇ ਵੱਲ ਚੱਲੀਏ ਅਤੇ ਸਮਰਪਣ ਕਰੀਏ। ਜੇ ਉਹ ਸਾਨੂੰ ਬਖਸ਼ਦੇ, ਅਸੀਂ ਜਿਉਂਦੇ ਰਹਾਂਗੇ ਅਤੇ ਜੇ ਉਹ ਸਾਨੂੰ ਮਾਰਦੇ ਹਨ ਤਾਂ ਅਸੀਂ ਮਰ ਜਾਂਵਾਗੇ।”