2 ਰਾਜਿਆਂ 7

ਜੇ ਅਸੀਂ ਕਹੀਏ, ‘ਅਸੀਂ ਸ਼ਹਿਰ ਵਿੱਚ ਜਾਵਾਂਗੇ’ ਉੱਥੇ ਕਾਲ ਹੈ ਅਤੇ ਅਸੀਂ ਮਰ ਜਾਵਾਂਗੇ। ਪਰ ਜੇ ਅਸੀਂ ਇੱਥੇ ਰਹੇ, ਤਾਂ ਵੀ ਅਸੀਂ ਮਰ ਜਾਵਾਂਗੇ। ਇਸ ਲਈ ਅਸੀਂ ਅਰਾਮੀਆਂ ਦੇ ਡੇਰੇ ਵੱਲ ਚੱਲੀਏ ਅਤੇ ਸਮਰਪਣ ਕਰੀਏ। ਜੇ ਉਹ ਸਾਨੂੰ ਬਖਸ਼ਦੇ, ਅਸੀਂ ਜਿਉਂਦੇ ਰਹਾਂਗੇ ਅਤੇ ਜੇ ਉਹ ਸਾਨੂੰ ਮਾਰਦੇ ਹਨ ਤਾਂ ਅਸੀਂ ਮਰ ਜਾਂਵਾਗੇ।”

2 Kings 7:4 (UKJV) If we say, We will enter into the city, then the famine is in the city, and we shall die there: and if we sit still here, we die also. Now therefore come, and let us fall unto the host of the Syrians: if they save us alive, we shall live; and if they kill us, we shall but die.

2ਜਿਸ ਸੇਵਕ ਦੀ ਬਾਂਹ ਉੱਤੇ ਰਾਜਾ ਝੁਕਿਆ ਹੋਇਆ ਸੀ, ਉਸ ਨੇ ਪਰਮੇਸ਼ਵਰ ਦੇ ਬੰਦੇ ਨੂੰ ਕਿਹਾ, “ਦੇਖੋ, ਭਾਵੇਂ ਯਾਹਵੇਹ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦੇਵੇ, ਕੀ ਇਹ ਹੋ ਸਕਦਾ ਹੈ?” ਅਲੀਸ਼ਾ ਨੇ ਜਵਾਬ ਦਿੱਤਾ, “ਤੂੰ ਇਸ ਨੂੰ ਆਪਣੀਆਂ ਅੱਖਾਂ ਨਾਲ ਦੇਖੇਂਗਾ, ਪਰ ਤੂੰ ਇਸ ਵਿੱਚੋਂ ਕੁਝ ਨਹੀਂ ਖਾਵੇਂਗਾ।”

3ਹੁਣ ਸ਼ਹਿਰ ਦੇ ਫ਼ਾਟਕ ਦੇ ਪ੍ਰਵੇਸ਼ ਦੁਆਰ ਉੱਤੇ ਚਾਰ ਆਦਮੀ ਕੋੜ੍ਹੀ ਸਨ। ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਅਸੀਂ ਮਰਨ ਤੱਕ ਇੱਥੇ ਕਿਉਂ ਰਹੀਏ?

4ਜੇ ਅਸੀਂ ਕਹੀਏ, ‘ਅਸੀਂ ਸ਼ਹਿਰ ਵਿੱਚ ਜਾਵਾਂਗੇ’ ਉੱਥੇ ਕਾਲ ਹੈ ਅਤੇ ਅਸੀਂ ਮਰ ਜਾਵਾਂਗੇ। ਪਰ ਜੇ ਅਸੀਂ ਇੱਥੇ ਰਹੇ, ਤਾਂ ਵੀ ਅਸੀਂ ਮਰ ਜਾਵਾਂਗੇ। ਇਸ ਲਈ ਅਸੀਂ ਅਰਾਮੀਆਂ ਦੇ ਡੇਰੇ ਵੱਲ ਚੱਲੀਏ ਅਤੇ ਸਮਰਪਣ ਕਰੀਏ। ਜੇ ਉਹ ਸਾਨੂੰ ਬਖਸ਼ਦੇ, ਅਸੀਂ ਜਿਉਂਦੇ ਰਹਾਂਗੇ ਅਤੇ ਜੇ ਉਹ ਸਾਨੂੰ ਮਾਰਦੇ ਹਨ ਤਾਂ ਅਸੀਂ ਮਰ ਜਾਂਵਾਗੇ।”

5ਸ਼ਾਮ ਵੇਲੇ ਉਹ ਉੱਠੇ ਅਤੇ ਅਰਾਮੀਆਂ ਦੇ ਡੇਰੇ ਨੂੰ ਚਲੇ ਗਏ। ਜਦੋਂ ਉਹ ਡੇਰੇ ਦੇ ਕਿਨਾਰੇ ਪਹੁੰਚੇ ਤਾਂ ਉੱਥੇ ਕੋਈ ਨਹੀਂ ਸੀ,

6ਕਿਉਂਕਿ ਯਾਹਵੇਹ ਨੇ ਅਰਾਮੀਆਂ ਨੂੰ ਰੱਥਾਂ, ਘੋੜਿਆਂ ਅਤੇ ਇੱਕ ਵੱਡੀ ਫ਼ੌਜ ਦੀ ਆਵਾਜ਼ ਸੁਣਾਈ ਸੀ, ਇਸ ਲਈ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਵੇਖੋ, ਪਾਤਸ਼ਾਹ! ਇਸਰਾਏਲ ਦੇ ਲੋਕਾਂ ਨੇ ਸਾਡੇ ਉੱਤੇ ਹਮਲਾ ਕਰਨ ਲਈ ਹਿੱਤੀ ਅਤੇ ਮਿਸਰੀ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.