2 ਰਾਜਿਆਂ 7

ਕਿਉਂਕਿ ਯਾਹਵੇਹ ਨੇ ਅਰਾਮੀਆਂ ਨੂੰ ਰੱਥਾਂ, ਘੋੜਿਆਂ ਅਤੇ ਇੱਕ ਵੱਡੀ ਫ਼ੌਜ ਦੀ ਆਵਾਜ਼ ਸੁਣਾਈ ਸੀ, ਇਸ ਲਈ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਵੇਖੋ, ਪਾਤਸ਼ਾਹ! ਇਸਰਾਏਲ ਦੇ ਲੋਕਾਂ ਨੇ ਸਾਡੇ ਉੱਤੇ ਹਮਲਾ ਕਰਨ ਲਈ ਹਿੱਤੀ ਅਤੇ ਮਿਸਰੀ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ!”

2 Kings 7:6 (UKJV) For the LORD had made the host of the Syrians to hear a noise of chariots, and a noise of horses, even the noise of a great host: and they said one to another, Lo, the king of Israel has hired against us the kings of the Hittites, and the kings of the Egyptians, to come upon us.

4ਜੇ ਅਸੀਂ ਕਹੀਏ, ‘ਅਸੀਂ ਸ਼ਹਿਰ ਵਿੱਚ ਜਾਵਾਂਗੇ’ ਉੱਥੇ ਕਾਲ ਹੈ ਅਤੇ ਅਸੀਂ ਮਰ ਜਾਵਾਂਗੇ। ਪਰ ਜੇ ਅਸੀਂ ਇੱਥੇ ਰਹੇ, ਤਾਂ ਵੀ ਅਸੀਂ ਮਰ ਜਾਵਾਂਗੇ। ਇਸ ਲਈ ਅਸੀਂ ਅਰਾਮੀਆਂ ਦੇ ਡੇਰੇ ਵੱਲ ਚੱਲੀਏ ਅਤੇ ਸਮਰਪਣ ਕਰੀਏ। ਜੇ ਉਹ ਸਾਨੂੰ ਬਖਸ਼ਦੇ, ਅਸੀਂ ਜਿਉਂਦੇ ਰਹਾਂਗੇ ਅਤੇ ਜੇ ਉਹ ਸਾਨੂੰ ਮਾਰਦੇ ਹਨ ਤਾਂ ਅਸੀਂ ਮਰ ਜਾਂਵਾਗੇ।”

5ਸ਼ਾਮ ਵੇਲੇ ਉਹ ਉੱਠੇ ਅਤੇ ਅਰਾਮੀਆਂ ਦੇ ਡੇਰੇ ਨੂੰ ਚਲੇ ਗਏ। ਜਦੋਂ ਉਹ ਡੇਰੇ ਦੇ ਕਿਨਾਰੇ ਪਹੁੰਚੇ ਤਾਂ ਉੱਥੇ ਕੋਈ ਨਹੀਂ ਸੀ,

6ਕਿਉਂਕਿ ਯਾਹਵੇਹ ਨੇ ਅਰਾਮੀਆਂ ਨੂੰ ਰੱਥਾਂ, ਘੋੜਿਆਂ ਅਤੇ ਇੱਕ ਵੱਡੀ ਫ਼ੌਜ ਦੀ ਆਵਾਜ਼ ਸੁਣਾਈ ਸੀ, ਇਸ ਲਈ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਵੇਖੋ, ਪਾਤਸ਼ਾਹ! ਇਸਰਾਏਲ ਦੇ ਲੋਕਾਂ ਨੇ ਸਾਡੇ ਉੱਤੇ ਹਮਲਾ ਕਰਨ ਲਈ ਹਿੱਤੀ ਅਤੇ ਮਿਸਰੀ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ!”

7ਇਸ ਲਈ ਉਹ ਉੱਠੇ ਅਤੇ ਸ਼ਾਮ ਵੇਲੇ ਭੱਜ ਗਏ ਅਤੇ ਆਪਣੇ ਤੰਬੂ, ਘੋੜੇ ਅਤੇ ਗਧੇ ਛੱਡ ਦਿੱਤੇ। ਉਹਨਾਂ ਨੇ ਡੇਰੇ ਨੂੰ ਜਿਵੇਂ ਸੀ ਛੱਡ ਦਿੱਤਾ ਅਤੇ ਆਪਣੀ ਜਾਨ ਬਚਾਉਣ ਲਈ ਭੱਜ ਗਏ।

8ਜਿਨ੍ਹਾਂ ਆਦਮੀਆਂ ਨੂੰ ਕੋੜ੍ਹ ਸੀ, ਡੇਰੇ ਦੇ ਕਿਨਾਰੇ ਪਹੁੰਚ ਗਏ, ਇੱਕ ਤੰਬੂ ਵਿੱਚ ਜਾ ਕੇ ਖਾਧਾ ਪੀਤਾ। ਤਦ ਉਹਨਾਂ ਨੇ ਚਾਂਦੀ, ਸੋਨਾ ਅਤੇ ਕੱਪੜੇ ਲੈ ਲਏ ਅਤੇ ਚਲੇ ਗਏ ਅਤੇ ਉਹਨਾਂ ਨੂੰ ਲੁਕਾ ਦਿੱਤਾ। ਉਹ ਵਾਪਸ ਆ ਗਏ ਅਤੇ ਇੱਕ ਹੋਰ ਤੰਬੂ ਵਿੱਚ ਵੜ ਗਏ ਅਤੇ ਉਸ ਵਿੱਚੋਂ ਕੁਝ ਚੀਜ਼ਾਂ ਲੈ ਕੇ ਉਹਨਾਂ ਨੂੰ ਵੀ ਲੁਕਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.