2 ਰਾਜਿਆਂ 7

ਜਿਨ੍ਹਾਂ ਆਦਮੀਆਂ ਨੂੰ ਕੋੜ੍ਹ ਸੀ, ਡੇਰੇ ਦੇ ਕਿਨਾਰੇ ਪਹੁੰਚ ਗਏ, ਇੱਕ ਤੰਬੂ ਵਿੱਚ ਜਾ ਕੇ ਖਾਧਾ ਪੀਤਾ। ਤਦ ਉਹਨਾਂ ਨੇ ਚਾਂਦੀ, ਸੋਨਾ ਅਤੇ ਕੱਪੜੇ ਲੈ ਲਏ ਅਤੇ ਚਲੇ ਗਏ ਅਤੇ ਉਹਨਾਂ ਨੂੰ ਲੁਕਾ ਦਿੱਤਾ। ਉਹ ਵਾਪਸ ਆ ਗਏ ਅਤੇ ਇੱਕ ਹੋਰ ਤੰਬੂ ਵਿੱਚ ਵੜ ਗਏ ਅਤੇ ਉਸ ਵਿੱਚੋਂ ਕੁਝ ਚੀਜ਼ਾਂ ਲੈ ਕੇ ਉਹਨਾਂ ਨੂੰ ਵੀ ਲੁਕਾ ਦਿੱਤਾ।

2 Kings 7:8 (UKJV) And when these lepers came to the uttermost part of the camp, they went into one tent, and did eat and drink, and carried thence silver, and gold, and raiment, and went and hid it; and came again, and entered into another tent, and carried thence also, and went and hid it.

6ਕਿਉਂਕਿ ਯਾਹਵੇਹ ਨੇ ਅਰਾਮੀਆਂ ਨੂੰ ਰੱਥਾਂ, ਘੋੜਿਆਂ ਅਤੇ ਇੱਕ ਵੱਡੀ ਫ਼ੌਜ ਦੀ ਆਵਾਜ਼ ਸੁਣਾਈ ਸੀ, ਇਸ ਲਈ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਵੇਖੋ, ਪਾਤਸ਼ਾਹ! ਇਸਰਾਏਲ ਦੇ ਲੋਕਾਂ ਨੇ ਸਾਡੇ ਉੱਤੇ ਹਮਲਾ ਕਰਨ ਲਈ ਹਿੱਤੀ ਅਤੇ ਮਿਸਰੀ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ!”

7ਇਸ ਲਈ ਉਹ ਉੱਠੇ ਅਤੇ ਸ਼ਾਮ ਵੇਲੇ ਭੱਜ ਗਏ ਅਤੇ ਆਪਣੇ ਤੰਬੂ, ਘੋੜੇ ਅਤੇ ਗਧੇ ਛੱਡ ਦਿੱਤੇ। ਉਹਨਾਂ ਨੇ ਡੇਰੇ ਨੂੰ ਜਿਵੇਂ ਸੀ ਛੱਡ ਦਿੱਤਾ ਅਤੇ ਆਪਣੀ ਜਾਨ ਬਚਾਉਣ ਲਈ ਭੱਜ ਗਏ।

8ਜਿਨ੍ਹਾਂ ਆਦਮੀਆਂ ਨੂੰ ਕੋੜ੍ਹ ਸੀ, ਡੇਰੇ ਦੇ ਕਿਨਾਰੇ ਪਹੁੰਚ ਗਏ, ਇੱਕ ਤੰਬੂ ਵਿੱਚ ਜਾ ਕੇ ਖਾਧਾ ਪੀਤਾ। ਤਦ ਉਹਨਾਂ ਨੇ ਚਾਂਦੀ, ਸੋਨਾ ਅਤੇ ਕੱਪੜੇ ਲੈ ਲਏ ਅਤੇ ਚਲੇ ਗਏ ਅਤੇ ਉਹਨਾਂ ਨੂੰ ਲੁਕਾ ਦਿੱਤਾ। ਉਹ ਵਾਪਸ ਆ ਗਏ ਅਤੇ ਇੱਕ ਹੋਰ ਤੰਬੂ ਵਿੱਚ ਵੜ ਗਏ ਅਤੇ ਉਸ ਵਿੱਚੋਂ ਕੁਝ ਚੀਜ਼ਾਂ ਲੈ ਕੇ ਉਹਨਾਂ ਨੂੰ ਵੀ ਲੁਕਾ ਦਿੱਤਾ।

9ਫਿਰ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਅਸੀਂ ਜੋ ਕਰ ਰਹੇ ਹਾਂ ਉਹ ਠੀਕ ਨਹੀਂ ਹੈ। ਇਹ ਖੁਸ਼ਖਬਰੀ ਦਾ ਦਿਨ ਹੈ ਅਤੇ ਅਸੀਂ ਇਸਨੂੰ ਆਪਣੇ ਕੋਲ ਰੱਖ ਰਹੇ ਹਾਂ। ਜੇਕਰ ਅਸੀਂ ਦਿਨ ਚੜ੍ਹਨ ਤੱਕ ਇੰਤਜ਼ਾਰ ਕਰਦੇ ਹਾਂ, ਤਾਂ ਸਜ਼ਾ ਸਾਡੇ ਉੱਤੇ ਆ ਜਾਵੇਗੀ। ਚਲੋ ਹੁਣੇ ਹੀ ਚੱਲੀਏ ਅਤੇ ਸ਼ਾਹੀ ਮਹਿਲ ਨੂੰ ਇਸ ਦੀ ਸੂਚਨਾ ਦੇਈਏ।”

10ਇਸ ਲਈ ਉਹਨਾਂ ਨੇ ਜਾ ਕੇ ਸ਼ਹਿਰ ਦੇ ਦਰਬਾਨਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਅਸੀਂ ਅਰਾਮੀਆਂ ਦੇ ਡੇਰੇ ਵਿੱਚ ਗਏ ਅਤੇ ਉੱਥੇ ਕੋਈ ਨਹੀਂ ਸੀ, ਕਿਸੇ ਦੀ ਆਵਾਜ਼ ਨਹੀਂ ਸਿਰਫ ਘੋੜੇ ਅਤੇ ਖੋਤੇ ਬੰਨ੍ਹੇ ਹੋਏ ਸਨ ਅਤੇ ਤੰਬੂ ਜਿਵੇਂ ਉਹ ਸਨ ਉਸੇ ਤਰ੍ਹਾਂ ਹੀ ਰਹਿ ਗਏ ਸਨ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.