2 ਰਾਜਿਆਂ 7

ਫਿਰ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਅਸੀਂ ਜੋ ਕਰ ਰਹੇ ਹਾਂ ਉਹ ਠੀਕ ਨਹੀਂ ਹੈ। ਇਹ ਖੁਸ਼ਖਬਰੀ ਦਾ ਦਿਨ ਹੈ ਅਤੇ ਅਸੀਂ ਇਸਨੂੰ ਆਪਣੇ ਕੋਲ ਰੱਖ ਰਹੇ ਹਾਂ। ਜੇਕਰ ਅਸੀਂ ਦਿਨ ਚੜ੍ਹਨ ਤੱਕ ਇੰਤਜ਼ਾਰ ਕਰਦੇ ਹਾਂ, ਤਾਂ ਸਜ਼ਾ ਸਾਡੇ ਉੱਤੇ ਆ ਜਾਵੇਗੀ। ਚਲੋ ਹੁਣੇ ਹੀ ਚੱਲੀਏ ਅਤੇ ਸ਼ਾਹੀ ਮਹਿਲ ਨੂੰ ਇਸ ਦੀ ਸੂਚਨਾ ਦੇਈਏ।”

2 Kings 7:9 (UKJV) Then they said one to another, We do not well: this day is a day of good tidings, and we hold our peace: if we tarry till the morning light, some mischief will come upon us: now therefore come, that we may go and tell the king's household.

7ਇਸ ਲਈ ਉਹ ਉੱਠੇ ਅਤੇ ਸ਼ਾਮ ਵੇਲੇ ਭੱਜ ਗਏ ਅਤੇ ਆਪਣੇ ਤੰਬੂ, ਘੋੜੇ ਅਤੇ ਗਧੇ ਛੱਡ ਦਿੱਤੇ। ਉਹਨਾਂ ਨੇ ਡੇਰੇ ਨੂੰ ਜਿਵੇਂ ਸੀ ਛੱਡ ਦਿੱਤਾ ਅਤੇ ਆਪਣੀ ਜਾਨ ਬਚਾਉਣ ਲਈ ਭੱਜ ਗਏ।

8ਜਿਨ੍ਹਾਂ ਆਦਮੀਆਂ ਨੂੰ ਕੋੜ੍ਹ ਸੀ, ਡੇਰੇ ਦੇ ਕਿਨਾਰੇ ਪਹੁੰਚ ਗਏ, ਇੱਕ ਤੰਬੂ ਵਿੱਚ ਜਾ ਕੇ ਖਾਧਾ ਪੀਤਾ। ਤਦ ਉਹਨਾਂ ਨੇ ਚਾਂਦੀ, ਸੋਨਾ ਅਤੇ ਕੱਪੜੇ ਲੈ ਲਏ ਅਤੇ ਚਲੇ ਗਏ ਅਤੇ ਉਹਨਾਂ ਨੂੰ ਲੁਕਾ ਦਿੱਤਾ। ਉਹ ਵਾਪਸ ਆ ਗਏ ਅਤੇ ਇੱਕ ਹੋਰ ਤੰਬੂ ਵਿੱਚ ਵੜ ਗਏ ਅਤੇ ਉਸ ਵਿੱਚੋਂ ਕੁਝ ਚੀਜ਼ਾਂ ਲੈ ਕੇ ਉਹਨਾਂ ਨੂੰ ਵੀ ਲੁਕਾ ਦਿੱਤਾ।

9ਫਿਰ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਅਸੀਂ ਜੋ ਕਰ ਰਹੇ ਹਾਂ ਉਹ ਠੀਕ ਨਹੀਂ ਹੈ। ਇਹ ਖੁਸ਼ਖਬਰੀ ਦਾ ਦਿਨ ਹੈ ਅਤੇ ਅਸੀਂ ਇਸਨੂੰ ਆਪਣੇ ਕੋਲ ਰੱਖ ਰਹੇ ਹਾਂ। ਜੇਕਰ ਅਸੀਂ ਦਿਨ ਚੜ੍ਹਨ ਤੱਕ ਇੰਤਜ਼ਾਰ ਕਰਦੇ ਹਾਂ, ਤਾਂ ਸਜ਼ਾ ਸਾਡੇ ਉੱਤੇ ਆ ਜਾਵੇਗੀ। ਚਲੋ ਹੁਣੇ ਹੀ ਚੱਲੀਏ ਅਤੇ ਸ਼ਾਹੀ ਮਹਿਲ ਨੂੰ ਇਸ ਦੀ ਸੂਚਨਾ ਦੇਈਏ।”

10ਇਸ ਲਈ ਉਹਨਾਂ ਨੇ ਜਾ ਕੇ ਸ਼ਹਿਰ ਦੇ ਦਰਬਾਨਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਅਸੀਂ ਅਰਾਮੀਆਂ ਦੇ ਡੇਰੇ ਵਿੱਚ ਗਏ ਅਤੇ ਉੱਥੇ ਕੋਈ ਨਹੀਂ ਸੀ, ਕਿਸੇ ਦੀ ਆਵਾਜ਼ ਨਹੀਂ ਸਿਰਫ ਘੋੜੇ ਅਤੇ ਖੋਤੇ ਬੰਨ੍ਹੇ ਹੋਏ ਸਨ ਅਤੇ ਤੰਬੂ ਜਿਵੇਂ ਉਹ ਸਨ ਉਸੇ ਤਰ੍ਹਾਂ ਹੀ ਰਹਿ ਗਏ ਸਨ।”

11ਦਰਬਾਨਾਂ ਨੇ ਇਹ ਖ਼ਬਰ ਸੁਣਾਈ ਅਤੇ ਮਹਿਲ ਵਿੱਚ ਖ਼ਬਰ ਦਿੱਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.