8ਜਿਨ੍ਹਾਂ ਆਦਮੀਆਂ ਨੂੰ ਕੋੜ੍ਹ ਸੀ, ਡੇਰੇ ਦੇ ਕਿਨਾਰੇ ਪਹੁੰਚ ਗਏ, ਇੱਕ ਤੰਬੂ ਵਿੱਚ ਜਾ ਕੇ ਖਾਧਾ ਪੀਤਾ। ਤਦ ਉਹਨਾਂ ਨੇ ਚਾਂਦੀ, ਸੋਨਾ ਅਤੇ ਕੱਪੜੇ ਲੈ ਲਏ ਅਤੇ ਚਲੇ ਗਏ ਅਤੇ ਉਹਨਾਂ ਨੂੰ ਲੁਕਾ ਦਿੱਤਾ। ਉਹ ਵਾਪਸ ਆ ਗਏ ਅਤੇ ਇੱਕ ਹੋਰ ਤੰਬੂ ਵਿੱਚ ਵੜ ਗਏ ਅਤੇ ਉਸ ਵਿੱਚੋਂ ਕੁਝ ਚੀਜ਼ਾਂ ਲੈ ਕੇ ਉਹਨਾਂ ਨੂੰ ਵੀ ਲੁਕਾ ਦਿੱਤਾ।
9ਫਿਰ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਅਸੀਂ ਜੋ ਕਰ ਰਹੇ ਹਾਂ ਉਹ ਠੀਕ ਨਹੀਂ ਹੈ। ਇਹ ਖੁਸ਼ਖਬਰੀ ਦਾ ਦਿਨ ਹੈ ਅਤੇ ਅਸੀਂ ਇਸਨੂੰ ਆਪਣੇ ਕੋਲ ਰੱਖ ਰਹੇ ਹਾਂ। ਜੇਕਰ ਅਸੀਂ ਦਿਨ ਚੜ੍ਹਨ ਤੱਕ ਇੰਤਜ਼ਾਰ ਕਰਦੇ ਹਾਂ, ਤਾਂ ਸਜ਼ਾ ਸਾਡੇ ਉੱਤੇ ਆ ਜਾਵੇਗੀ। ਚਲੋ ਹੁਣੇ ਹੀ ਚੱਲੀਏ ਅਤੇ ਸ਼ਾਹੀ ਮਹਿਲ ਨੂੰ ਇਸ ਦੀ ਸੂਚਨਾ ਦੇਈਏ।”
10ਇਸ ਲਈ ਉਹਨਾਂ ਨੇ ਜਾ ਕੇ ਸ਼ਹਿਰ ਦੇ ਦਰਬਾਨਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਅਸੀਂ ਅਰਾਮੀਆਂ ਦੇ ਡੇਰੇ ਵਿੱਚ ਗਏ ਅਤੇ ਉੱਥੇ ਕੋਈ ਨਹੀਂ ਸੀ, ਕਿਸੇ ਦੀ ਆਵਾਜ਼ ਨਹੀਂ ਸਿਰਫ ਘੋੜੇ ਅਤੇ ਖੋਤੇ ਬੰਨ੍ਹੇ ਹੋਏ ਸਨ ਅਤੇ ਤੰਬੂ ਜਿਵੇਂ ਉਹ ਸਨ ਉਸੇ ਤਰ੍ਹਾਂ ਹੀ ਰਹਿ ਗਏ ਸਨ।”
11ਦਰਬਾਨਾਂ ਨੇ ਇਹ ਖ਼ਬਰ ਸੁਣਾਈ ਅਤੇ ਮਹਿਲ ਵਿੱਚ ਖ਼ਬਰ ਦਿੱਤੀ।
12ਰਾਜਾ ਰਾਤ ਨੂੰ ਉੱਠਿਆ ਅਤੇ ਆਪਣੇ ਅਧਿਕਾਰੀਆਂ ਨੂੰ ਕਿਹਾ, “ਮੈਂ ਤੁਹਾਨੂੰ ਦੱਸਾਂਗਾ ਕਿ ਅਰਾਮੀਆਂ ਨੇ ਸਾਡੇ ਨਾਲ ਕੀ ਕੀਤਾ ਹੈ। ਉਹ ਜਾਣਦੇ ਹਨ ਕਿ ਅਸੀਂ ਭੁੱਖੇ ਮਰ ਰਹੇ ਹਾਂ ਅਤੇ ਇਸ ਲਈ ਉਹ ਡੇਰੇ ਛੱਡ ਕੇ ਪਿੰਡਾਂ ਵਿੱਚ ਲੁੱਕਣ ਗਏ, ਇਹ ਸੋਚ ਕੇ, ‘ਉਹ ਜ਼ਰੂਰ ਬਾਹਰ ਆਉਣਗੇ ਅਤੇ ਫਿਰ ਅਸੀਂ ਉਹਨਾਂ ਨੂੰ ਜਿਉਂਦਾ ਚੁੱਕ ਕੇ ਸ਼ਹਿਰ ਵਿੱਚ ਲਿਆਉਣਗੇ।’ ”