3ਹੁਣ ਸ਼ਹਿਰ ਦੇ ਫ਼ਾਟਕ ਦੇ ਪ੍ਰਵੇਸ਼ ਦੁਆਰ ਉੱਤੇ ਚਾਰ ਆਦਮੀ ਕੋੜ੍ਹੀ ਸਨ। ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਅਸੀਂ ਮਰਨ ਤੱਕ ਇੱਥੇ ਕਿਉਂ ਰਹੀਏ?
4ਜੇ ਅਸੀਂ ਕਹੀਏ, ‘ਅਸੀਂ ਸ਼ਹਿਰ ਵਿੱਚ ਜਾਵਾਂਗੇ’ ਉੱਥੇ ਕਾਲ ਹੈ ਅਤੇ ਅਸੀਂ ਮਰ ਜਾਵਾਂਗੇ। ਪਰ ਜੇ ਅਸੀਂ ਇੱਥੇ ਰਹੇ, ਤਾਂ ਵੀ ਅਸੀਂ ਮਰ ਜਾਵਾਂਗੇ। ਇਸ ਲਈ ਅਸੀਂ ਅਰਾਮੀਆਂ ਦੇ ਡੇਰੇ ਵੱਲ ਚੱਲੀਏ ਅਤੇ ਸਮਰਪਣ ਕਰੀਏ। ਜੇ ਉਹ ਸਾਨੂੰ ਬਖਸ਼ਦੇ, ਅਸੀਂ ਜਿਉਂਦੇ ਰਹਾਂਗੇ ਅਤੇ ਜੇ ਉਹ ਸਾਨੂੰ ਮਾਰਦੇ ਹਨ ਤਾਂ ਅਸੀਂ ਮਰ ਜਾਂਵਾਗੇ।”
5ਸ਼ਾਮ ਵੇਲੇ ਉਹ ਉੱਠੇ ਅਤੇ ਅਰਾਮੀਆਂ ਦੇ ਡੇਰੇ ਨੂੰ ਚਲੇ ਗਏ। ਜਦੋਂ ਉਹ ਡੇਰੇ ਦੇ ਕਿਨਾਰੇ ਪਹੁੰਚੇ ਤਾਂ ਉੱਥੇ ਕੋਈ ਨਹੀਂ ਸੀ,
6ਕਿਉਂਕਿ ਯਾਹਵੇਹ ਨੇ ਅਰਾਮੀਆਂ ਨੂੰ ਰੱਥਾਂ, ਘੋੜਿਆਂ ਅਤੇ ਇੱਕ ਵੱਡੀ ਫ਼ੌਜ ਦੀ ਆਵਾਜ਼ ਸੁਣਾਈ ਸੀ, ਇਸ ਲਈ ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਵੇਖੋ, ਪਾਤਸ਼ਾਹ! ਇਸਰਾਏਲ ਦੇ ਲੋਕਾਂ ਨੇ ਸਾਡੇ ਉੱਤੇ ਹਮਲਾ ਕਰਨ ਲਈ ਹਿੱਤੀ ਅਤੇ ਮਿਸਰੀ ਰਾਜਿਆਂ ਨੂੰ ਕਿਰਾਏ ਤੇ ਲਿਆ ਹੈ!”
7ਇਸ ਲਈ ਉਹ ਉੱਠੇ ਅਤੇ ਸ਼ਾਮ ਵੇਲੇ ਭੱਜ ਗਏ ਅਤੇ ਆਪਣੇ ਤੰਬੂ, ਘੋੜੇ ਅਤੇ ਗਧੇ ਛੱਡ ਦਿੱਤੇ। ਉਹਨਾਂ ਨੇ ਡੇਰੇ ਨੂੰ ਜਿਵੇਂ ਸੀ ਛੱਡ ਦਿੱਤਾ ਅਤੇ ਆਪਣੀ ਜਾਨ ਬਚਾਉਣ ਲਈ ਭੱਜ ਗਏ।