28ਫਿਰ ਰਾਜੇ ਨੇ ਉਸਨੂੰ ਪੁੱਛਿਆ, “ਕੀ ਗੱਲ ਹੈ?” ਉਸ ਨੇ ਉੱਤਰ ਦਿੱਤਾ, “ਇਸ ਔਰਤ ਨੇ ਮੈਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਅੱਜ ਉਸ ਨੂੰ ਖਾ ਸਕੀਏ, ਅਤੇ ਕੱਲ੍ਹ ਅਸੀਂ ਮੇਰੇ ਪੁੱਤਰ ਨੂੰ ਖਾ ਲਵਾਂਗੇ।’
29ਇਸ ਲਈ ਅਸੀਂ ਮੇਰੇ ਬੇਟੇ ਨੂੰ ਪਕਾਇਆ ਅਤੇ ਖਾਧਾ। ਅਗਲੇ ਦਿਨ ਮੈਂ ਉਸ ਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਉਸ ਨੂੰ ਖਾ ਸਕੀਏ,’ ਪਰ ਉਸ ਨੇ ਉਸ ਨੂੰ ਛੁਪਾ ਲਿਆ ਸੀ।”
30ਜਦੋਂ ਰਾਜੇ ਨੇ ਔਰਤ ਦੀਆਂ ਗੱਲਾਂ ਸੁਣੀਆਂ ਤਾਂ ਉਸਨੇ ਆਪਣੇ ਬਸਤਰ ਪਾੜ ਦਿੱਤੇ। ਜਦੋਂ ਉਹ ਕੰਧ ਦੇ ਨਾਲ-ਨਾਲ ਜਾ ਰਿਹਾ ਸੀ, ਤਾਂ ਲੋਕਾਂ ਨੇ ਦੇਖਿਆ, ਅਤੇ ਉਹਨਾਂ ਨੇ ਦੇਖਿਆ ਕਿ ਉਸਦੇ ਬਸਤਰ ਦੇ ਹੇਠਾਂ ਉਸਦੇ ਸਰੀਰ ਉੱਤੇ ਤੱਪੜ ਸੀ।
31ਰਾਜੇ ਨੇ ਐਲਾਨ ਕੀਤਾ, “ਪਰਮੇਸ਼ਵਰ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰੇ, ਅਤੇ ਹੋਰ ਵੀ ਸਖ਼ਤ, ਜੇਕਰ ਅੱਜ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਦਾ ਸਿਰ ਧੜ ਨਾਲ ਜੁੜਿਆ ਰਹੇ!”
32ਹੁਣ ਅਲੀਸ਼ਾ ਆਪਣੇ ਘਰ ਬੈਠਾ ਸੀ ਅਤੇ ਬਜ਼ੁਰਗ ਉਸਦੇ ਨਾਲ ਬੈਠੇ ਸਨ। ਰਾਜੇ ਨੇ ਇੱਕ ਦੂਤ ਨੂੰ ਅੱਗੇ ਭੇਜਿਆ, ਪਰ ਉਸਦੇ ਪਹੁੰਚਣ ਤੋਂ ਪਹਿਲਾਂ, ਅਲੀਸ਼ਾ ਨੇ ਬਜ਼ੁਰਗਾਂ ਨੂੰ ਕਿਹਾ, “ਕੀ ਤੁਸੀਂ ਨਹੀਂ ਦੇਖਦੇ ਕਿ ਇਹ ਕਾਤਲ ਮੇਰਾ ਸਿਰ ਵੱਢਣ ਲਈ ਕਿਸੇ ਨੂੰ ਕਿਵੇਂ ਭੇਜ ਰਿਹਾ ਹੈ? ਵੇਖੋ, ਜਦੋਂ ਦੂਤ ਆਵੇ, ਤਾਂ ਦਰਵਾਜ਼ਾ ਬੰਦ ਕਰ ਦਿਓ ਅਤੇ ਉਹ ਦੇ ਸਾਹਮਣੇ ਬੰਦ ਰੱਖੋ। ਕੀ ਉਸਦੇ ਪਿੱਛੇ ਉਸਦੇ ਮਾਲਕ ਦੇ ਕਦਮਾਂ ਦੀ ਆਵਾਜ਼ ਨਹੀਂ ਹੈ?”