2 ਰਾਜਿਆਂ 6

ਫਿਰ ਰਾਜੇ ਨੇ ਉਸਨੂੰ ਪੁੱਛਿਆ, “ਕੀ ਗੱਲ ਹੈ?” ਉਸ ਨੇ ਉੱਤਰ ਦਿੱਤਾ, “ਇਸ ਔਰਤ ਨੇ ਮੈਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਅੱਜ ਉਸ ਨੂੰ ਖਾ ਸਕੀਏ, ਅਤੇ ਕੱਲ੍ਹ ਅਸੀਂ ਮੇਰੇ ਪੁੱਤਰ ਨੂੰ ਖਾ ਲਵਾਂਗੇ।’

2 Kings 6:28 (UKJV) And the king said unto her, What disturbs you? And she answered, This woman said unto me, Give your son, that we may eat him to day, and we will eat my son tomorrow.

26ਜਦੋਂ ਇਸਰਾਏਲ ਦਾ ਰਾਜਾ ਕੰਧ ਤੋਂ ਲੰਘ ਰਿਹਾ ਸੀ, ਇੱਕ ਔਰਤ ਨੇ ਉਸਨੂੰ ਪੁਕਾਰਿਆ, “ਮੇਰੇ ਮਹਾਰਾਜ ਪਾਤਸ਼ਾਹ, ਮੇਰੀ ਮਦਦ ਕਰੋ!”

27ਰਾਜੇ ਨੇ ਜਵਾਬ ਦਿੱਤਾ, “ਜੇ ਯਾਹਵੇਹ ਤੇਰੀ ਮਦਦ ਨਹੀਂ ਕਰਦਾ, ਤਾਂ ਮੈਂ ਤੁਹਾਡੀ ਮਦਦ ਕਿੱਥੋਂ ਕਰਾਂ? ਕੀ, ਪਿੜ ਤੋਂ ਜਾਂ ਅੰਗੂਰਾਂ ਦੇ ਚੁਬੱਚੇ ਤੋਂ?”

28ਫਿਰ ਰਾਜੇ ਨੇ ਉਸਨੂੰ ਪੁੱਛਿਆ, “ਕੀ ਗੱਲ ਹੈ?” ਉਸ ਨੇ ਉੱਤਰ ਦਿੱਤਾ, “ਇਸ ਔਰਤ ਨੇ ਮੈਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਅੱਜ ਉਸ ਨੂੰ ਖਾ ਸਕੀਏ, ਅਤੇ ਕੱਲ੍ਹ ਅਸੀਂ ਮੇਰੇ ਪੁੱਤਰ ਨੂੰ ਖਾ ਲਵਾਂਗੇ।’

29ਇਸ ਲਈ ਅਸੀਂ ਮੇਰੇ ਬੇਟੇ ਨੂੰ ਪਕਾਇਆ ਅਤੇ ਖਾਧਾ। ਅਗਲੇ ਦਿਨ ਮੈਂ ਉਸ ਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਉਸ ਨੂੰ ਖਾ ਸਕੀਏ,’ ਪਰ ਉਸ ਨੇ ਉਸ ਨੂੰ ਛੁਪਾ ਲਿਆ ਸੀ।”

30ਜਦੋਂ ਰਾਜੇ ਨੇ ਔਰਤ ਦੀਆਂ ਗੱਲਾਂ ਸੁਣੀਆਂ ਤਾਂ ਉਸਨੇ ਆਪਣੇ ਬਸਤਰ ਪਾੜ ਦਿੱਤੇ। ਜਦੋਂ ਉਹ ਕੰਧ ਦੇ ਨਾਲ-ਨਾਲ ਜਾ ਰਿਹਾ ਸੀ, ਤਾਂ ਲੋਕਾਂ ਨੇ ਦੇਖਿਆ, ਅਤੇ ਉਹਨਾਂ ਨੇ ਦੇਖਿਆ ਕਿ ਉਸਦੇ ਬਸਤਰ ਦੇ ਹੇਠਾਂ ਉਸਦੇ ਸਰੀਰ ਉੱਤੇ ਤੱਪੜ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.