2 ਰਾਜਿਆਂ 6

ਰਾਜੇ ਨੇ ਜਵਾਬ ਦਿੱਤਾ, “ਜੇ ਯਾਹਵੇਹ ਤੇਰੀ ਮਦਦ ਨਹੀਂ ਕਰਦਾ, ਤਾਂ ਮੈਂ ਤੁਹਾਡੀ ਮਦਦ ਕਿੱਥੋਂ ਕਰਾਂ? ਕੀ, ਪਿੜ ਤੋਂ ਜਾਂ ਅੰਗੂਰਾਂ ਦੇ ਚੁਬੱਚੇ ਤੋਂ?”

2 Kings 6:27 (UKJV) And he said, If the LORD do not help you, whence shall I help you? out of the barn floor, or out of the winepress?

25ਉਸਨੇ ਜਵਾਬ ਦਿੱਤਾ ਸਾਮਰਿਯਾ ਸ਼ਹਿਰ ਵਿੱਚ ਬਹੁਤ ਕਾਲ ਪੈ ਗਿਆ; ਘੇਰਾਬੰਦੀ ਇੰਨੀ ਲੰਮੀ ਚੱਲੀ ਕਿ ਇੱਕ ਗਧੇ ਦਾ ਸਿਰ ਅੱਸੀ ਸ਼ੈਕੇਲ ਚਾਂਦੀ ਵਿੱਚ ਅਤੇ ਇੱਕ ਚੌਥਾਈ ਕਬੂਤਰ ਦੀ ਵਿੱਠ ਪੰਜ ਸ਼ੈਕੇਲ ਵਿੱਚ ਵਿਕਦੀ ਸੀ।

26ਜਦੋਂ ਇਸਰਾਏਲ ਦਾ ਰਾਜਾ ਕੰਧ ਤੋਂ ਲੰਘ ਰਿਹਾ ਸੀ, ਇੱਕ ਔਰਤ ਨੇ ਉਸਨੂੰ ਪੁਕਾਰਿਆ, “ਮੇਰੇ ਮਹਾਰਾਜ ਪਾਤਸ਼ਾਹ, ਮੇਰੀ ਮਦਦ ਕਰੋ!”

27ਰਾਜੇ ਨੇ ਜਵਾਬ ਦਿੱਤਾ, “ਜੇ ਯਾਹਵੇਹ ਤੇਰੀ ਮਦਦ ਨਹੀਂ ਕਰਦਾ, ਤਾਂ ਮੈਂ ਤੁਹਾਡੀ ਮਦਦ ਕਿੱਥੋਂ ਕਰਾਂ? ਕੀ, ਪਿੜ ਤੋਂ ਜਾਂ ਅੰਗੂਰਾਂ ਦੇ ਚੁਬੱਚੇ ਤੋਂ?”

28ਫਿਰ ਰਾਜੇ ਨੇ ਉਸਨੂੰ ਪੁੱਛਿਆ, “ਕੀ ਗੱਲ ਹੈ?” ਉਸ ਨੇ ਉੱਤਰ ਦਿੱਤਾ, “ਇਸ ਔਰਤ ਨੇ ਮੈਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਅੱਜ ਉਸ ਨੂੰ ਖਾ ਸਕੀਏ, ਅਤੇ ਕੱਲ੍ਹ ਅਸੀਂ ਮੇਰੇ ਪੁੱਤਰ ਨੂੰ ਖਾ ਲਵਾਂਗੇ।’

29ਇਸ ਲਈ ਅਸੀਂ ਮੇਰੇ ਬੇਟੇ ਨੂੰ ਪਕਾਇਆ ਅਤੇ ਖਾਧਾ। ਅਗਲੇ ਦਿਨ ਮੈਂ ਉਸ ਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਉਸ ਨੂੰ ਖਾ ਸਕੀਏ,’ ਪਰ ਉਸ ਨੇ ਉਸ ਨੂੰ ਛੁਪਾ ਲਿਆ ਸੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.