2 ਰਾਜਿਆਂ 6

ਇਸ ਲਈ ਅਸੀਂ ਮੇਰੇ ਬੇਟੇ ਨੂੰ ਪਕਾਇਆ ਅਤੇ ਖਾਧਾ। ਅਗਲੇ ਦਿਨ ਮੈਂ ਉਸ ਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਉਸ ਨੂੰ ਖਾ ਸਕੀਏ,’ ਪਰ ਉਸ ਨੇ ਉਸ ਨੂੰ ਛੁਪਾ ਲਿਆ ਸੀ।”

2 Kings 6:29 (UKJV) So we boiled my son, and did eat him: and I said unto her on the next day, Give your son, that we may eat him: and she has hid her son.

27ਰਾਜੇ ਨੇ ਜਵਾਬ ਦਿੱਤਾ, “ਜੇ ਯਾਹਵੇਹ ਤੇਰੀ ਮਦਦ ਨਹੀਂ ਕਰਦਾ, ਤਾਂ ਮੈਂ ਤੁਹਾਡੀ ਮਦਦ ਕਿੱਥੋਂ ਕਰਾਂ? ਕੀ, ਪਿੜ ਤੋਂ ਜਾਂ ਅੰਗੂਰਾਂ ਦੇ ਚੁਬੱਚੇ ਤੋਂ?”

28ਫਿਰ ਰਾਜੇ ਨੇ ਉਸਨੂੰ ਪੁੱਛਿਆ, “ਕੀ ਗੱਲ ਹੈ?” ਉਸ ਨੇ ਉੱਤਰ ਦਿੱਤਾ, “ਇਸ ਔਰਤ ਨੇ ਮੈਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਅੱਜ ਉਸ ਨੂੰ ਖਾ ਸਕੀਏ, ਅਤੇ ਕੱਲ੍ਹ ਅਸੀਂ ਮੇਰੇ ਪੁੱਤਰ ਨੂੰ ਖਾ ਲਵਾਂਗੇ।’

29ਇਸ ਲਈ ਅਸੀਂ ਮੇਰੇ ਬੇਟੇ ਨੂੰ ਪਕਾਇਆ ਅਤੇ ਖਾਧਾ। ਅਗਲੇ ਦਿਨ ਮੈਂ ਉਸ ਨੂੰ ਕਿਹਾ, ‘ਆਪਣੇ ਪੁੱਤਰ ਨੂੰ ਛੱਡ ਦੇ ਤਾਂ ਜੋ ਅਸੀਂ ਉਸ ਨੂੰ ਖਾ ਸਕੀਏ,’ ਪਰ ਉਸ ਨੇ ਉਸ ਨੂੰ ਛੁਪਾ ਲਿਆ ਸੀ।”

30ਜਦੋਂ ਰਾਜੇ ਨੇ ਔਰਤ ਦੀਆਂ ਗੱਲਾਂ ਸੁਣੀਆਂ ਤਾਂ ਉਸਨੇ ਆਪਣੇ ਬਸਤਰ ਪਾੜ ਦਿੱਤੇ। ਜਦੋਂ ਉਹ ਕੰਧ ਦੇ ਨਾਲ-ਨਾਲ ਜਾ ਰਿਹਾ ਸੀ, ਤਾਂ ਲੋਕਾਂ ਨੇ ਦੇਖਿਆ, ਅਤੇ ਉਹਨਾਂ ਨੇ ਦੇਖਿਆ ਕਿ ਉਸਦੇ ਬਸਤਰ ਦੇ ਹੇਠਾਂ ਉਸਦੇ ਸਰੀਰ ਉੱਤੇ ਤੱਪੜ ਸੀ।

31ਰਾਜੇ ਨੇ ਐਲਾਨ ਕੀਤਾ, “ਪਰਮੇਸ਼ਵਰ ਮੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰੇ, ਅਤੇ ਹੋਰ ਵੀ ਸਖ਼ਤ, ਜੇਕਰ ਅੱਜ ਸ਼ਾਫ਼ਾਟ ਦੇ ਪੁੱਤਰ ਅਲੀਸ਼ਾ ਦਾ ਸਿਰ ਧੜ ਨਾਲ ਜੁੜਿਆ ਰਹੇ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.