2 ਰਾਜਿਆਂ 8

ਅਲੀਸ਼ਾ ਨੇ ਜਵਾਬ ਦਿੱਤਾ, “ਜਾਓ ਅਤੇ ਉਸਨੂੰ ਆਖੋ, ‘ਤੂੰ ਜ਼ਰੂਰ ਠੀਕ ਹੋ ਜਾਵੇਗਾ।’ ਫਿਰ ਵੀ, ਯਾਹਵੇਹ ਨੇ ਮੈਨੂੰ ਪਰਗਟ ਕੀਤਾ ਹੈ ਕਿ ਉਹ ਮਰ ਜਾਵੇਗਾ।”

2 Kings 8:10 (UKJV) And Elisha said unto him, Go, say unto him, You may certainly recover: nevertheless the LORD has showed me that he shall surely die.

8ਰਾਜੇ ਹਜ਼ਾਏਲ ਨੂੰ ਆਖਿਆ, “ਆਪਣੇ ਨਾਲ ਇੱਕ ਤੋਹਫ਼ਾ ਲੈ ਕੇ ਪਰਮੇਸ਼ਵਰ ਦੇ ਬੰਦੇ ਨੂੰ ਮਿਲਣ ਜਾ। ਉਸ ਦੁਆਰਾ ਯਾਹਵੇਹ ਨਾਲ ਸਲਾਹ ਕਰੋ ਅਤੇ ਉਸ ਨੂੰ ਪੁੱਛੋ, ‘ਕੀ ਮੈਂ ਇਸ ਬਿਮਾਰੀ ਤੋਂ ਠੀਕ ਹੋ ਜਾਵਾਂਗਾ?’ ”

9ਹਜ਼ਾਏਲ ਅਲੀਸ਼ਾ ਨੂੰ ਮਿਲਣ ਲਈ ਗਿਆ ਅਤੇ ਦੰਮਿਸ਼ਕ ਦੇ ਸਭ ਤੋਂ ਵਧੀਆ ਮਾਲ ਦੇ ਚਾਲੀ ਊਠ ਆਪਣੇ ਨਾਲ ਤੋਹਫ਼ੇ ਵਜੋਂ ਲੈ ਕੇ ਗਿਆ। ਜਦੋਂ ਉਹ ਉੱਥੇ ਪਹੁੰਚਿਆ ਅਤੇ ਅਲੀਸ਼ਾ ਦੇ ਸਾਹਮਣੇ ਖਲੋ ਗਿਆ, ਉਸਨੇ ਪਰਮੇਸ਼ਵਰ ਦੇ ਬੰਦੇ ਨੂੰ ਬੇਨਤੀ ਕੀਤੀ, “ਤੇਰੇ ਪੁੱਤਰ ਬਨ-ਹਦਦ, ਅਰਾਮ ਦੇ ਰਾਜੇ ਨੇ ਮੈਨੂੰ ਇਹ ਪੁੱਛਣ ਲਈ ਭੇਜਿਆ ਹੈ, ‘ਕੀ ਮੈਂ ਇਸ ਬੀਮਾਰੀ ਤੋਂ ਛੁਟਕਾਰਾ ਪਾਵਾਂਗਾ?’ ”

10ਅਲੀਸ਼ਾ ਨੇ ਜਵਾਬ ਦਿੱਤਾ, “ਜਾਓ ਅਤੇ ਉਸਨੂੰ ਆਖੋ, ‘ਤੂੰ ਜ਼ਰੂਰ ਠੀਕ ਹੋ ਜਾਵੇਗਾ।’ ਫਿਰ ਵੀ, ਯਾਹਵੇਹ ਨੇ ਮੈਨੂੰ ਪਰਗਟ ਕੀਤਾ ਹੈ ਕਿ ਉਹ ਮਰ ਜਾਵੇਗਾ।”

11ਉਸ ਨੇ ਉਸ ਨੂੰ ਸਥਿਰ ਨਜ਼ਰਾਂ ਨਾਲ ਦੇਖਿਆ ਜਦੋਂ ਤੱਕ ਹਾਜ਼ਾਏਲ ਸ਼ਰਮਿੰਦਾ ਨਾ ਹੋ ਗਿਆ। ਤਦ ਪਰਮੇਸ਼ਵਰ ਦਾ ਜਨ ਰੋਣ ਲੱਗਾ।

12ਹਜ਼ਾਏਲ ਨੇ ਪੁੱਛਿਆ, “ਮੇਰਾ ਮਾਲਕ ਕਿਉਂ ਰੋ ਰਿਹਾ ਹੈ?” ਉਸ ਨੇ ਉੱਤਰ ਦਿੱਤਾ, “ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਇਸਰਾਏਲੀਆਂ ਦਾ ਕੀ ਨੁਕਸਾਨ ਕਰੋਗੇ। ਤੁਸੀਂ ਉਹਨਾਂ ਦੇ ਗੜ੍ਹ ਵਾਲੇ ਸਥਾਨਾਂ ਨੂੰ ਅੱਗ ਲਾ ਦੇਵੋਂਗੇ, ਉਹਨਾਂ ਦੇ ਜਵਾਨਾਂ ਨੂੰ ਤਲਵਾਰ ਨਾਲ ਮਾਰ ਸੁੱਟੋਗੇ, ਉਹਨਾਂ ਦੇ ਛੋਟੇ ਬੱਚਿਆਂ ਨੂੰ ਜ਼ਮੀਨ ਤੇ ਸੁੱਟ ਦਿਓਗੇ ਅਤੇ ਉਹਨਾਂ ਦੀਆਂ ਗਰਭਵਤੀ ਔਰਤਾਂ ਨੂੰ ਪਾੜ ਦਿਓਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.