2 ਰਾਜਿਆਂ 8

ਹਜ਼ਾਏਲ ਨੇ ਪੁੱਛਿਆ, “ਮੇਰਾ ਮਾਲਕ ਕਿਉਂ ਰੋ ਰਿਹਾ ਹੈ?” ਉਸ ਨੇ ਉੱਤਰ ਦਿੱਤਾ, “ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਇਸਰਾਏਲੀਆਂ ਦਾ ਕੀ ਨੁਕਸਾਨ ਕਰੋਗੇ। ਤੁਸੀਂ ਉਹਨਾਂ ਦੇ ਗੜ੍ਹ ਵਾਲੇ ਸਥਾਨਾਂ ਨੂੰ ਅੱਗ ਲਾ ਦੇਵੋਂਗੇ, ਉਹਨਾਂ ਦੇ ਜਵਾਨਾਂ ਨੂੰ ਤਲਵਾਰ ਨਾਲ ਮਾਰ ਸੁੱਟੋਗੇ, ਉਹਨਾਂ ਦੇ ਛੋਟੇ ਬੱਚਿਆਂ ਨੂੰ ਜ਼ਮੀਨ ਤੇ ਸੁੱਟ ਦਿਓਗੇ ਅਤੇ ਉਹਨਾਂ ਦੀਆਂ ਗਰਭਵਤੀ ਔਰਤਾਂ ਨੂੰ ਪਾੜ ਦਿਓਗੇ।”

2 Kings 8:12 (UKJV) And Hazael said, Why weeps my lord? And he answered, Because I know the evil that you will do unto the children of Israel: their strong holds will you set on fire, and their young men will you slay with the sword, and will dash their children, and rip up their women with child.

10ਅਲੀਸ਼ਾ ਨੇ ਜਵਾਬ ਦਿੱਤਾ, “ਜਾਓ ਅਤੇ ਉਸਨੂੰ ਆਖੋ, ‘ਤੂੰ ਜ਼ਰੂਰ ਠੀਕ ਹੋ ਜਾਵੇਗਾ।’ ਫਿਰ ਵੀ, ਯਾਹਵੇਹ ਨੇ ਮੈਨੂੰ ਪਰਗਟ ਕੀਤਾ ਹੈ ਕਿ ਉਹ ਮਰ ਜਾਵੇਗਾ।”

11ਉਸ ਨੇ ਉਸ ਨੂੰ ਸਥਿਰ ਨਜ਼ਰਾਂ ਨਾਲ ਦੇਖਿਆ ਜਦੋਂ ਤੱਕ ਹਾਜ਼ਾਏਲ ਸ਼ਰਮਿੰਦਾ ਨਾ ਹੋ ਗਿਆ। ਤਦ ਪਰਮੇਸ਼ਵਰ ਦਾ ਜਨ ਰੋਣ ਲੱਗਾ।

12ਹਜ਼ਾਏਲ ਨੇ ਪੁੱਛਿਆ, “ਮੇਰਾ ਮਾਲਕ ਕਿਉਂ ਰੋ ਰਿਹਾ ਹੈ?” ਉਸ ਨੇ ਉੱਤਰ ਦਿੱਤਾ, “ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਇਸਰਾਏਲੀਆਂ ਦਾ ਕੀ ਨੁਕਸਾਨ ਕਰੋਗੇ। ਤੁਸੀਂ ਉਹਨਾਂ ਦੇ ਗੜ੍ਹ ਵਾਲੇ ਸਥਾਨਾਂ ਨੂੰ ਅੱਗ ਲਾ ਦੇਵੋਂਗੇ, ਉਹਨਾਂ ਦੇ ਜਵਾਨਾਂ ਨੂੰ ਤਲਵਾਰ ਨਾਲ ਮਾਰ ਸੁੱਟੋਗੇ, ਉਹਨਾਂ ਦੇ ਛੋਟੇ ਬੱਚਿਆਂ ਨੂੰ ਜ਼ਮੀਨ ਤੇ ਸੁੱਟ ਦਿਓਗੇ ਅਤੇ ਉਹਨਾਂ ਦੀਆਂ ਗਰਭਵਤੀ ਔਰਤਾਂ ਨੂੰ ਪਾੜ ਦਿਓਗੇ।”

13ਹਜ਼ਾਏਲ ਨੇ ਕਿਹਾ, “ਤੇਰਾ ਨੌਕਰ ਇੱਕ ਮਾਮੂਲੀ ਕੁੱਤਾ, ਅਜਿਹਾ ਕਾਰਨਾਮਾ ਕਿਵੇਂ ਕਰ ਸਕਦਾ ਹੈ?” ਅਲੀਸ਼ਾ ਨੇ ਜਵਾਬ ਦਿੱਤਾ, “ਯਾਹਵੇਹ ਨੇ ਮੈਨੂੰ ਦਿਖਾਇਆ ਹੈ ਕਿ ਤੂੰ ਅਰਾਮ ਦਾ ਰਾਜਾ ਬਣੇਂਗਾ।”

14ਤਦ ਹਾਜ਼ਾਏਲ ਅਲੀਸ਼ਾ ਨੂੰ ਛੱਡ ਕੇ ਆਪਣੇ ਸੁਆਮੀ ਕੋਲ ਵਾਪਸ ਚਲਾ ਗਿਆ। ਜਦੋਂ ਬੇਨ-ਹਾਦਦ ਨੇ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਕਿਹਾ?” ਹਜ਼ਾਏਲ ਨੇ ਜਵਾਬ ਦਿੱਤਾ, “ਉਸ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਜ਼ਰੂਰ ਠੀਕ ਹੋ ਜਾਵੋਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.