2 ਰਾਜਿਆਂ 8

ਹਜ਼ਾਏਲ ਨੇ ਕਿਹਾ, “ਤੇਰਾ ਨੌਕਰ ਇੱਕ ਮਾਮੂਲੀ ਕੁੱਤਾ, ਅਜਿਹਾ ਕਾਰਨਾਮਾ ਕਿਵੇਂ ਕਰ ਸਕਦਾ ਹੈ?” ਅਲੀਸ਼ਾ ਨੇ ਜਵਾਬ ਦਿੱਤਾ, “ਯਾਹਵੇਹ ਨੇ ਮੈਨੂੰ ਦਿਖਾਇਆ ਹੈ ਕਿ ਤੂੰ ਅਰਾਮ ਦਾ ਰਾਜਾ ਬਣੇਂਗਾ।”

2 Kings 8:13 (UKJV) And Hazael said, But what, is your servant a dog, that he should do this great thing? And Elisha answered, The LORD has showed me that you shall be king over Syria.

11ਉਸ ਨੇ ਉਸ ਨੂੰ ਸਥਿਰ ਨਜ਼ਰਾਂ ਨਾਲ ਦੇਖਿਆ ਜਦੋਂ ਤੱਕ ਹਾਜ਼ਾਏਲ ਸ਼ਰਮਿੰਦਾ ਨਾ ਹੋ ਗਿਆ। ਤਦ ਪਰਮੇਸ਼ਵਰ ਦਾ ਜਨ ਰੋਣ ਲੱਗਾ।

12ਹਜ਼ਾਏਲ ਨੇ ਪੁੱਛਿਆ, “ਮੇਰਾ ਮਾਲਕ ਕਿਉਂ ਰੋ ਰਿਹਾ ਹੈ?” ਉਸ ਨੇ ਉੱਤਰ ਦਿੱਤਾ, “ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਇਸਰਾਏਲੀਆਂ ਦਾ ਕੀ ਨੁਕਸਾਨ ਕਰੋਗੇ। ਤੁਸੀਂ ਉਹਨਾਂ ਦੇ ਗੜ੍ਹ ਵਾਲੇ ਸਥਾਨਾਂ ਨੂੰ ਅੱਗ ਲਾ ਦੇਵੋਂਗੇ, ਉਹਨਾਂ ਦੇ ਜਵਾਨਾਂ ਨੂੰ ਤਲਵਾਰ ਨਾਲ ਮਾਰ ਸੁੱਟੋਗੇ, ਉਹਨਾਂ ਦੇ ਛੋਟੇ ਬੱਚਿਆਂ ਨੂੰ ਜ਼ਮੀਨ ਤੇ ਸੁੱਟ ਦਿਓਗੇ ਅਤੇ ਉਹਨਾਂ ਦੀਆਂ ਗਰਭਵਤੀ ਔਰਤਾਂ ਨੂੰ ਪਾੜ ਦਿਓਗੇ।”

13ਹਜ਼ਾਏਲ ਨੇ ਕਿਹਾ, “ਤੇਰਾ ਨੌਕਰ ਇੱਕ ਮਾਮੂਲੀ ਕੁੱਤਾ, ਅਜਿਹਾ ਕਾਰਨਾਮਾ ਕਿਵੇਂ ਕਰ ਸਕਦਾ ਹੈ?” ਅਲੀਸ਼ਾ ਨੇ ਜਵਾਬ ਦਿੱਤਾ, “ਯਾਹਵੇਹ ਨੇ ਮੈਨੂੰ ਦਿਖਾਇਆ ਹੈ ਕਿ ਤੂੰ ਅਰਾਮ ਦਾ ਰਾਜਾ ਬਣੇਂਗਾ।”

14ਤਦ ਹਾਜ਼ਾਏਲ ਅਲੀਸ਼ਾ ਨੂੰ ਛੱਡ ਕੇ ਆਪਣੇ ਸੁਆਮੀ ਕੋਲ ਵਾਪਸ ਚਲਾ ਗਿਆ। ਜਦੋਂ ਬੇਨ-ਹਾਦਦ ਨੇ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਕਿਹਾ?” ਹਜ਼ਾਏਲ ਨੇ ਜਵਾਬ ਦਿੱਤਾ, “ਉਸ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਜ਼ਰੂਰ ਠੀਕ ਹੋ ਜਾਵੋਗੇ।”

15ਪਰ ਅਗਲੇ ਦਿਨ ਉਸ ਨੇ ਇੱਕ ਮੋਟਾ ਕੱਪੜਾ ਲੈ ਕੇ ਉਸ ਨੂੰ ਪਾਣੀ ਵਿੱਚ ਭਿੱਗੋਇਆ ਅਤੇ ਰਾਜੇ ਦੇ ਮੂੰਹ ਉੱਤੇ ਵਿਛਾ ਦਿੱਤਾ ਤਾਂ ਕਿ ਉਹ ਮਰ ਗਿਆ। ਫਿਰ ਹਜ਼ਾਏਲ ਉਸ ਤੋਂ ਬਾਅਦ ਰਾਜਾ ਬਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.