2 ਰਾਜਿਆਂ 9

ਅਲੀਸ਼ਾ ਨਬੀ ਨੇ ਨਬੀਆਂ ਦੇ ਸਮੂਹ ਵਿੱਚੋਂ ਇੱਕ ਆਦਮੀ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਆਪਣੀ ਚਾਦਰ ਆਪਣੀ ਪੇਟੀ ਵਿੱਚ ਬੰਨ੍ਹ ਲੈ, ਜ਼ੈਤੂਨ ਦੇ ਤੇਲ ਦੀ ਇਹ ਸ਼ੀਸ਼ੀ ਆਪਣੇ ਨਾਲ ਲੈ ਅਤੇ ਰਾਮੋਥ ਗਿਲਆਦ ਨੂੰ ਚੱਲ।

2 Kings 9:1 (UKJV) And Elisha the prophet called one of the children of the prophets, and said unto him, Gird up your loins, and take this box of oil in yours hand, and go to Ramothgilead:

1ਅਲੀਸ਼ਾ ਨਬੀ ਨੇ ਨਬੀਆਂ ਦੇ ਸਮੂਹ ਵਿੱਚੋਂ ਇੱਕ ਆਦਮੀ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਆਪਣੀ ਚਾਦਰ ਆਪਣੀ ਪੇਟੀ ਵਿੱਚ ਬੰਨ੍ਹ ਲੈ, ਜ਼ੈਤੂਨ ਦੇ ਤੇਲ ਦੀ ਇਹ ਸ਼ੀਸ਼ੀ ਆਪਣੇ ਨਾਲ ਲੈ ਅਤੇ ਰਾਮੋਥ ਗਿਲਆਦ ਨੂੰ ਚੱਲ।

2ਜਦੋਂ ਤੁਸੀਂ ਉੱਥੇ ਪਹੁੰਚੋ ਤਾਂ ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੂੰ ਲੱਭਣਾ, ਜੋ ਨਿਮਸ਼ੀ ਦਾ ਪੋਤਾ ਸੀ। ਉਸ ਕੋਲ ਜਾਓ, ਉਸਨੂੰ ਉਸਦੇ ਸਾਥੀਆਂ ਤੋਂ ਦੂਰ ਕਰੋ ਅਤੇ ਉਸਨੂੰ ਇੱਕ ਅੰਦਰਲੇ ਕਮਰੇ ਵਿੱਚ ਲੈ ਜਾਓ।

3ਫਿਰ ਇੱਕ ਕੁੱਪੀ ਲੈ ਕੇ ਉਸ ਦੇ ਸਿਰ ਤੇ ਤੇਲ ਪਾਓ ਅਤੇ ਐਲਾਨ ਕਰੋ, ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਮਸਹ ਕਰਦਾ ਹਾਂ।’ ਫਿਰ ਦਰਵਾਜ਼ਾ ਖੋਲ੍ਹ ਕੇ ਭੱਜ ਜਾਈਂ ਅਤੇ ਬਿਲਕੁਲ ਵੀ ਦੇਰੀ ਨਾ ਕਰੀ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.