1ਅਲੀਸ਼ਾ ਨਬੀ ਨੇ ਨਬੀਆਂ ਦੇ ਸਮੂਹ ਵਿੱਚੋਂ ਇੱਕ ਆਦਮੀ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਆਪਣੀ ਚਾਦਰ ਆਪਣੀ ਪੇਟੀ ਵਿੱਚ ਬੰਨ੍ਹ ਲੈ, ਜ਼ੈਤੂਨ ਦੇ ਤੇਲ ਦੀ ਇਹ ਸ਼ੀਸ਼ੀ ਆਪਣੇ ਨਾਲ ਲੈ ਅਤੇ ਰਾਮੋਥ ਗਿਲਆਦ ਨੂੰ ਚੱਲ।
2ਜਦੋਂ ਤੁਸੀਂ ਉੱਥੇ ਪਹੁੰਚੋ ਤਾਂ ਯਹੋਸ਼ਾਫ਼ਾਟ ਦੇ ਪੁੱਤਰ ਯੇਹੂ ਨੂੰ ਲੱਭਣਾ, ਜੋ ਨਿਮਸ਼ੀ ਦਾ ਪੋਤਾ ਸੀ। ਉਸ ਕੋਲ ਜਾਓ, ਉਸਨੂੰ ਉਸਦੇ ਸਾਥੀਆਂ ਤੋਂ ਦੂਰ ਕਰੋ ਅਤੇ ਉਸਨੂੰ ਇੱਕ ਅੰਦਰਲੇ ਕਮਰੇ ਵਿੱਚ ਲੈ ਜਾਓ।
3ਫਿਰ ਇੱਕ ਕੁੱਪੀ ਲੈ ਕੇ ਉਸ ਦੇ ਸਿਰ ਤੇ ਤੇਲ ਪਾਓ ਅਤੇ ਐਲਾਨ ਕਰੋ, ‘ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਇਸਰਾਏਲ ਦਾ ਰਾਜਾ ਮਸਹ ਕਰਦਾ ਹਾਂ।’ ਫਿਰ ਦਰਵਾਜ਼ਾ ਖੋਲ੍ਹ ਕੇ ਭੱਜ ਜਾਈਂ ਅਤੇ ਬਿਲਕੁਲ ਵੀ ਦੇਰੀ ਨਾ ਕਰੀ!”
4ਇਸ ਲਈ ਨੌਜਵਾਨ ਨਬੀ ਰਾਮੋਥ ਗਿਲਆਦ ਨੂੰ ਗਿਆ।
5ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਫੌਜ ਦੇ ਅਧਿਕਾਰੀਆਂ ਨੂੰ ਇਕੱਠੇ ਬੈਠੇ ਵੇਖਿਆ। ਉਸਨੇ ਕਿਹਾ, “ਹੇ ਆਗੂ, ਮੇਰੇ ਕੋਲ ਤੁਹਾਡੇ ਲਈ ਇੱਕ ਸੰਦੇਸ਼ ਹੈ।” ਯੇਹੂ ਨੇ ਪੁੱਛਿਆ, “ਸਾਡੇ ਵਿੱਚੋਂ ਕਿਸ ਲਈ?” ਉਸਨੇ ਜਵਾਬ ਦਿੱਤਾ, “ਤੁਹਾਡੇ ਲਈ ਸੈਨਾਪਤੀ ਜੀ।”