2 ਰਾਜਿਆਂ 9

ਯੇਹੂ ਨੇ ਕਿਹਾ, “ਉਸ ਨੂੰ ਹੇਠਾਂ ਸੁੱਟ ਦਿਓ!” ਇਸ ਲਈ ਉਹਨਾਂ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ, ਅਤੇ ਉਸ ਦਾ ਕੁਝ ਲਹੂ ਕੰਧ ਅਤੇ ਘੋੜਿਆਂ ਉੱਤੇ ਛਿੜਕਿਆ ਜਦੋਂ ਉਹਨਾਂ ਨੇ ਉਸ ਨੂੰ ਪੈਰਾਂ ਹੇਠ ਮਿੱਧਿਆ।

2 Kings 9:33 (UKJV) And he said, Throw her down. So they threw her down: and some of her blood was sprinkled on the wall, and on the horses: and he trode her under foot.

31ਜਦੋਂ ਯੇਹੂ ਫਾਟਕ ਵਿੱਚ ਵੜਿਆ ਤਾਂ ਉਸ ਨੇ ਪੁੱਛਿਆ, ਹੇ ਜ਼ਿਮਰੀ, ਆਪਣੇ ਸੁਆਮੀ ਦੇ ਕਾਤਲ, ਕੀ ਤੂੰ ਸ਼ਾਂਤੀ ਨਾਲ ਆਇਆ ਹੈ?

32ਉਸਨੇ ਖਿੜਕੀ ਵੱਲ ਦੇਖਿਆ ਅਤੇ ਆਵਾਜ਼ ਦਿੱਤੀ, “ਮੇਰੇ ਪਾਸੇ ਕੌਣ ਹੈ? ਕੌਣ?” ਦੋ ਤਿੰਨ ਖੁਸਰਿਆਂ ਦੇ ਅਧਿਕਾਰੀਆਂ ਨੇ ਉਸ ਵੱਲ ਦੇਖਿਆ।

33ਯੇਹੂ ਨੇ ਕਿਹਾ, “ਉਸ ਨੂੰ ਹੇਠਾਂ ਸੁੱਟ ਦਿਓ!” ਇਸ ਲਈ ਉਹਨਾਂ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ, ਅਤੇ ਉਸ ਦਾ ਕੁਝ ਲਹੂ ਕੰਧ ਅਤੇ ਘੋੜਿਆਂ ਉੱਤੇ ਛਿੜਕਿਆ ਜਦੋਂ ਉਹਨਾਂ ਨੇ ਉਸ ਨੂੰ ਪੈਰਾਂ ਹੇਠ ਮਿੱਧਿਆ।

34ਯੇਹੂ ਅੰਦਰ ਗਿਆ ਅਤੇ ਖਾਧਾ ਪੀਤਾ। ਉਸ ਨੇ ਕਿਹਾ, “ਉਸ ਸਰਾਪੀ ਔਰਤ ਦਾ ਧਿਆਨ ਰੱਖੋ, ਅਤੇ ਉਸ ਨੂੰ ਦਫ਼ਨਾ ਦਿਓ ਕਿਉਂਕਿ ਉਹ ਇੱਕ ਰਾਜੇ ਦੀ ਧੀ ਸੀ।”

35ਪਰ ਜਦੋਂ ਉਹ ਉਸ ਨੂੰ ਦਫ਼ਨਾਉਣ ਲਈ ਬਾਹਰ ਗਏ, ਤਾਂ ਉਹਨਾਂ ਨੂੰ ਉਸ ਦੀ ਖੋਪੜੀ, ਉਸਦੇ ਪੈਰਾਂ ਅਤੇ ਉਸਦੇ ਹੱਥਾਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.