2 ਰਾਜਿਆਂ 9

ਪਰ ਜਦੋਂ ਉਹ ਉਸ ਨੂੰ ਦਫ਼ਨਾਉਣ ਲਈ ਬਾਹਰ ਗਏ, ਤਾਂ ਉਹਨਾਂ ਨੂੰ ਉਸ ਦੀ ਖੋਪੜੀ, ਉਸਦੇ ਪੈਰਾਂ ਅਤੇ ਉਸਦੇ ਹੱਥਾਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ।

2 Kings 9:35 (UKJV) And they went to bury her: but they found no more of her than the skull, and the feet, and the palms of her hands.

33ਯੇਹੂ ਨੇ ਕਿਹਾ, “ਉਸ ਨੂੰ ਹੇਠਾਂ ਸੁੱਟ ਦਿਓ!” ਇਸ ਲਈ ਉਹਨਾਂ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ, ਅਤੇ ਉਸ ਦਾ ਕੁਝ ਲਹੂ ਕੰਧ ਅਤੇ ਘੋੜਿਆਂ ਉੱਤੇ ਛਿੜਕਿਆ ਜਦੋਂ ਉਹਨਾਂ ਨੇ ਉਸ ਨੂੰ ਪੈਰਾਂ ਹੇਠ ਮਿੱਧਿਆ।

34ਯੇਹੂ ਅੰਦਰ ਗਿਆ ਅਤੇ ਖਾਧਾ ਪੀਤਾ। ਉਸ ਨੇ ਕਿਹਾ, “ਉਸ ਸਰਾਪੀ ਔਰਤ ਦਾ ਧਿਆਨ ਰੱਖੋ, ਅਤੇ ਉਸ ਨੂੰ ਦਫ਼ਨਾ ਦਿਓ ਕਿਉਂਕਿ ਉਹ ਇੱਕ ਰਾਜੇ ਦੀ ਧੀ ਸੀ।”

35ਪਰ ਜਦੋਂ ਉਹ ਉਸ ਨੂੰ ਦਫ਼ਨਾਉਣ ਲਈ ਬਾਹਰ ਗਏ, ਤਾਂ ਉਹਨਾਂ ਨੂੰ ਉਸ ਦੀ ਖੋਪੜੀ, ਉਸਦੇ ਪੈਰਾਂ ਅਤੇ ਉਸਦੇ ਹੱਥਾਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ।

36ਉਹਨਾਂ ਨੇ ਵਾਪਸ ਜਾ ਕੇ ਯੇਹੂ ਨੂੰ ਦੱਸਿਆ, ਜਿਸ ਨੇ ਆਖਿਆ, “ਇਹ ਯਾਹਵੇਹ ਦਾ ਬਚਨ ਹੈ ਜੋ ਉਸ ਨੇ ਆਪਣੇ ਸੇਵਕ ਏਲੀਯਾਹ ਤਿਸ਼ਬੀ ਦੇ ਰਾਹੀਂ ਬੋਲਿਆ ਸੀ: ਯਿਜ਼ਰਏਲ ਦੀ ਜ਼ਮੀਨ ਉੱਤੇ ਕੁੱਤੇ ਈਜ਼ੇਬੇਲ ਦਾ ਮਾਸ ਖਾ ਜਾਣਗੇ।

37ਈਜ਼ੇਬੇਲ ਦੀ ਲਾਸ਼ ਯਿਜ਼ਰਏਲ ਵਿੱਚ ਜ਼ਮੀਨ ਉੱਤੇ ਗੋਹੇ ਵਰਗੀ ਹੋਵੇਗੀ, ਤਾਂ ਜੋ ਕੋਈ ਇਹ ਨਾ ਕਹਿ ਸਕੇ, ‘ਇਹ ਈਜ਼ੇਬੇਲ ਹੈ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.