32ਉਸਨੇ ਖਿੜਕੀ ਵੱਲ ਦੇਖਿਆ ਅਤੇ ਆਵਾਜ਼ ਦਿੱਤੀ, “ਮੇਰੇ ਪਾਸੇ ਕੌਣ ਹੈ? ਕੌਣ?” ਦੋ ਤਿੰਨ ਖੁਸਰਿਆਂ ਦੇ ਅਧਿਕਾਰੀਆਂ ਨੇ ਉਸ ਵੱਲ ਦੇਖਿਆ।
33ਯੇਹੂ ਨੇ ਕਿਹਾ, “ਉਸ ਨੂੰ ਹੇਠਾਂ ਸੁੱਟ ਦਿਓ!” ਇਸ ਲਈ ਉਹਨਾਂ ਨੇ ਉਸ ਨੂੰ ਹੇਠਾਂ ਸੁੱਟ ਦਿੱਤਾ, ਅਤੇ ਉਸ ਦਾ ਕੁਝ ਲਹੂ ਕੰਧ ਅਤੇ ਘੋੜਿਆਂ ਉੱਤੇ ਛਿੜਕਿਆ ਜਦੋਂ ਉਹਨਾਂ ਨੇ ਉਸ ਨੂੰ ਪੈਰਾਂ ਹੇਠ ਮਿੱਧਿਆ।
34ਯੇਹੂ ਅੰਦਰ ਗਿਆ ਅਤੇ ਖਾਧਾ ਪੀਤਾ। ਉਸ ਨੇ ਕਿਹਾ, “ਉਸ ਸਰਾਪੀ ਔਰਤ ਦਾ ਧਿਆਨ ਰੱਖੋ, ਅਤੇ ਉਸ ਨੂੰ ਦਫ਼ਨਾ ਦਿਓ ਕਿਉਂਕਿ ਉਹ ਇੱਕ ਰਾਜੇ ਦੀ ਧੀ ਸੀ।”
35ਪਰ ਜਦੋਂ ਉਹ ਉਸ ਨੂੰ ਦਫ਼ਨਾਉਣ ਲਈ ਬਾਹਰ ਗਏ, ਤਾਂ ਉਹਨਾਂ ਨੂੰ ਉਸ ਦੀ ਖੋਪੜੀ, ਉਸਦੇ ਪੈਰਾਂ ਅਤੇ ਉਸਦੇ ਹੱਥਾਂ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ।
36ਉਹਨਾਂ ਨੇ ਵਾਪਸ ਜਾ ਕੇ ਯੇਹੂ ਨੂੰ ਦੱਸਿਆ, ਜਿਸ ਨੇ ਆਖਿਆ, “ਇਹ ਯਾਹਵੇਹ ਦਾ ਬਚਨ ਹੈ ਜੋ ਉਸ ਨੇ ਆਪਣੇ ਸੇਵਕ ਏਲੀਯਾਹ ਤਿਸ਼ਬੀ ਦੇ ਰਾਹੀਂ ਬੋਲਿਆ ਸੀ: ਯਿਜ਼ਰਏਲ ਦੀ ਜ਼ਮੀਨ ਉੱਤੇ ਕੁੱਤੇ ਈਜ਼ੇਬੇਲ ਦਾ ਮਾਸ ਖਾ ਜਾਣਗੇ।