3ਆਪਣੇ ਲਾਲਚ ਵਿੱਚ ਇਹ ਝੂਠੇ ਉਪਦੇਸ਼ਕ ਮਨਘੜਤ ਕਹਾਣੀਆਂ ਨਾਲ ਤੁਹਾਡਾ ਸ਼ੋਸ਼ਣ ਕਰਨਗੇ। ਉਨ੍ਹਾਂ ਦੀ ਸਜ਼ਾ ਲੰਮੇ ਸਮੇਂ ਤੋਂ ਉਨ੍ਹਾਂ ਉੱਤੇ ਲਟਕ ਰਹੀ ਹੈ, ਅਤੇ ਉਨ੍ਹਾਂ ਦਾ ਨਾਸ ਸੁੱਤਾ ਨਹੀਂ ਪਿਆ।
4ਕਿਉਂਕਿ ਜੇ ਪਰਮੇਸ਼ਵਰ ਨੇ ਦੂਤਾਂ ਨੂੰ ਨਹੀਂ ਬਖਸ਼ਿਆ ਜਦੋਂ ਉਨ੍ਹਾਂ ਨੇ ਪਾਪ ਕੀਤਾ, ਸਗੋਂ ਉਨ੍ਹਾਂ ਨੂੰ ਨਰਕ ਵਿੱਚ ਭੇਜਿਆ, ਉਨ੍ਹਾਂ ਨੂੰ ਹਨੇਰੇ ਦੀਆਂ ਜ਼ੰਜੀਰਾਂ ਵਿੱਚ ਬੰਨ ਕੇ ਰੱਖਿਆ ਤਾਂ ਕਿ ਨਿਆਂ ਦੇ ਲਈ ਕੈਦ ਵਿੱਚ ਰਹਿਣ;
5ਜੇ ਉਸ ਨੇ ਪ੍ਰਾਚੀਨ ਸੰਸਾਰ ਨੂੰ ਨਹੀਂ ਬਖਸ਼ਿਆ ਜਦੋਂ ਉਸ ਨੇ ਅਧਰਮੀ ਲੋਕਾਂ ਉੱਤੇ ਹੜ੍ਹ ਲਿਆਂਦਾ, ਪਰ ਨੋਹ, ਧਰਮ ਦੇ ਪ੍ਰਚਾਰਕ ਦੀ ਅਤੇ ਸੱਤ ਹੋਰਾਂ ਦੀ ਰੱਖਿਆ ਕੀਤੀ;
6ਜੇ ਉਸ ਨੇ ਸੋਦੋਮ ਅਤੇ ਅਮੂਰਾਹ ਦੇ ਸ਼ਹਿਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਅਤੇ ਉਨ੍ਹਾਂ ਨੂੰ ਉਹ ਦੇ ਬਾਅਦ ਦੇ ਅਧਰਮੀ ਲੋਕਾਂ ਲਈ ਇੱਕ ਉਦਾਹਰਣ ਠਹਿਰਾਇਆ ਹੈ;
7ਅਤੇ ਜੇ ਉਸ ਨੇ ਲੋਤ ਨੂੰ ਬਚਾਇਆ, ਜਿਹੜਾ ਇੱਕ ਧਰਮੀ ਆਦਮੀ ਸੀ, ਅਤੇ ਜੋ ਕੁਧਰਮ ਦੇ ਘਟੀਆ ਚਾਲ-ਚਲਣ ਤੋਂ ਦੁੱਖੀ ਹੁੰਦਾ ਸੀ