2 ਪਤਰਸ 2

ਜੇ ਉਸ ਨੇ ਸੋਦੋਮ ਅਤੇ ਅਮੂਰਾਹ ਦੇ ਸ਼ਹਿਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਅਤੇ ਉਨ੍ਹਾਂ ਨੂੰ ਉਹ ਦੇ ਬਾਅਦ ਦੇ ਅਧਰਮੀ ਲੋਕਾਂ ਲਈ ਇੱਕ ਉਦਾਹਰਣ ਠਹਿਰਾਇਆ ਹੈ;

2 Peter 2:6 (UKJV) And turning the cities of Sodom and Gomorrha into ashes condemned them with an overthrow, making them an example unto those that after should live ungodly;

4ਕਿਉਂਕਿ ਜੇ ਪਰਮੇਸ਼ਵਰ ਨੇ ਦੂਤਾਂ ਨੂੰ ਨਹੀਂ ਬਖਸ਼ਿਆ ਜਦੋਂ ਉਨ੍ਹਾਂ ਨੇ ਪਾਪ ਕੀਤਾ, ਸਗੋਂ ਉਨ੍ਹਾਂ ਨੂੰ ਨਰਕ ਵਿੱਚ ਭੇਜਿਆ, ਉਨ੍ਹਾਂ ਨੂੰ ਹਨੇਰੇ ਦੀਆਂ ਜ਼ੰਜੀਰਾਂ ਵਿੱਚ ਬੰਨ ਕੇ ਰੱਖਿਆ ਤਾਂ ਕਿ ਨਿਆਂ ਦੇ ਲਈ ਕੈਦ ਵਿੱਚ ਰਹਿਣ;

5ਜੇ ਉਸ ਨੇ ਪ੍ਰਾਚੀਨ ਸੰਸਾਰ ਨੂੰ ਨਹੀਂ ਬਖਸ਼ਿਆ ਜਦੋਂ ਉਸ ਨੇ ਅਧਰਮੀ ਲੋਕਾਂ ਉੱਤੇ ਹੜ੍ਹ ਲਿਆਂਦਾ, ਪਰ ਨੋਹ, ਧਰਮ ਦੇ ਪ੍ਰਚਾਰਕ ਦੀ ਅਤੇ ਸੱਤ ਹੋਰਾਂ ਦੀ ਰੱਖਿਆ ਕੀਤੀ;

6ਜੇ ਉਸ ਨੇ ਸੋਦੋਮ ਅਤੇ ਅਮੂਰਾਹ ਦੇ ਸ਼ਹਿਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਅਤੇ ਉਨ੍ਹਾਂ ਨੂੰ ਉਹ ਦੇ ਬਾਅਦ ਦੇ ਅਧਰਮੀ ਲੋਕਾਂ ਲਈ ਇੱਕ ਉਦਾਹਰਣ ਠਹਿਰਾਇਆ ਹੈ;

7ਅਤੇ ਜੇ ਉਸ ਨੇ ਲੋਤ ਨੂੰ ਬਚਾਇਆ, ਜਿਹੜਾ ਇੱਕ ਧਰਮੀ ਆਦਮੀ ਸੀ, ਅਤੇ ਜੋ ਕੁਧਰਮ ਦੇ ਘਟੀਆ ਚਾਲ-ਚਲਣ ਤੋਂ ਦੁੱਖੀ ਹੁੰਦਾ ਸੀ

8(ਕਿਉਂ ਜੋ ਉਹ ਧਰਮੀ ਮਨੁੱਖ ਉਨ੍ਹਾਂ ਦੇ ਵਿੱਚ ਰਹਿੰਦਾ ਸੀ, ਉਨ੍ਹਾਂ ਦੇ ਭੈੜੇ ਕੰਮਾਂ ਨੂੰ ਵੇਖ ਕੇ ਤੇ ਸੁਣ ਕੇ ਦਿਨ ਪ੍ਰਤੀ ਦਿਨ ਆਪਣੀ ਧਰਮੀ ਆਤਮਾ ਨੂੰ ਦੁੱਖ ਦਿੰਦਾ ਸੀ)

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.