2 ਸ਼ਮੁਏਲ 1

ਸ਼ਾਊਲ ਅਤੇ ਯੋਨਾਥਾਨ ਜੀਵਨ ਵਿੱਚ ਉਹ ਪਿਆਰੇ ਅਤੇ ਪ੍ਰਸ਼ੰਸਾਯੋਗ ਸਨ, ਅਤੇ ਮੌਤ ਵਿੱਚ ਵੀ ਉਹ ਵੱਖ ਨਹੀਂ ਹੋਏ ਸਨ। ਉਹ ਉਕਾਬਾਂ ਨਾਲੋਂ ਤੇਜ਼ ਸਨ, ਉਹ ਸ਼ੇਰਾਂ ਨਾਲੋਂ ਤਕੜੇ ਸਨ।

2 Samuel 1:23 (UKJV) Saul and Jonathan were lovely and pleasant in their lives, and in their death they were not divided: they were swifter than eagles, they were stronger than lions.

21“ਹੇ ਗਿਲਬੋਆ ਦੇ ਪਹਾੜੋ, ਤੁਹਾਡੇ ਤੇ ਨਾ ਤ੍ਰੇਲ ਪਵੇ, ਨਾ ਮੀਂਹ ਪਵੇ, ਤੁਹਾਡੇ ਤੇ ਉਪਜਾਓ ਖੇਤਾਂ ਤੇ ਮੀਂਹ ਨਾ ਪਵੇ। ਕਿਉਂਕਿ ਉੱਥੇ ਸੂਰਬੀਰਾਂ ਦੀ ਢਾਲ਼ ਨੂੰ ਤੁੱਛ ਜਾਣਿਆ ਜਾਂਦਾ ਸੀ, ਸ਼ਾਊਲ ਦੀ ਢਾਲ਼ ਨੂੰ ਹੁਣ ਤੇਲ ਨਹੀਂ ਸੀ ਰਗੜਿਆ ਜਾਂਦਾ।

22“ਮਾਰੇ ਹੋਇਆ ਦੇ ਲਹੂ ਤੋਂ, ਸੂਰਬੀਰਾਂ ਦੇ ਮਾਸ ਤੋਂ, ਯੋਨਾਥਾਨ ਦਾ ਧਨੁਸ਼ ਵਾਪਸ ਨਹੀਂ ਮੁੜਿਆ, ਸ਼ਾਊਲ ਦੀ ਤਲਵਾਰ ਅਸੰਤੁਸ਼ਟ ਵਾਪਸ ਨਹੀਂ ਆਈ।

23ਸ਼ਾਊਲ ਅਤੇ ਯੋਨਾਥਾਨ ਜੀਵਨ ਵਿੱਚ ਉਹ ਪਿਆਰੇ ਅਤੇ ਪ੍ਰਸ਼ੰਸਾਯੋਗ ਸਨ, ਅਤੇ ਮੌਤ ਵਿੱਚ ਵੀ ਉਹ ਵੱਖ ਨਹੀਂ ਹੋਏ ਸਨ। ਉਹ ਉਕਾਬਾਂ ਨਾਲੋਂ ਤੇਜ਼ ਸਨ, ਉਹ ਸ਼ੇਰਾਂ ਨਾਲੋਂ ਤਕੜੇ ਸਨ।

24“ਇਸਰਾਏਲ ਦੀਆਂ ਧੀਓ, ਸ਼ਾਊਲ ਲਈ ਰੋਵੋ, ਜਿਸ ਨੇ ਤੁਹਾਨੂੰ ਲਾਲ ਰੰਗ ਦੇ ਕੱਪੜੇ ਪਹਿਨਾਏ ਸਨ, ਜਿਸ ਨੇ ਤੁਹਾਡੇ ਕੱਪੜਿਆਂ ਨੂੰ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਸੀ।

25“ਕਿੰਨੇ ਸੂਰਮੇ ਜੰਗ ਵਿੱਚ ਡਿੱਗ ਪਏ ਹਨ! ਯੋਨਾਥਾਨ ਤੁਹਾਡੀਆਂ ਉਚਾਈਆਂ ਉੱਤੇ ਮਰਿਆ ਪਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.