2 ਸ਼ਮੁਏਲ 1

“ਕਿੰਨੇ ਸੂਰਮੇ ਜੰਗ ਵਿੱਚ ਡਿੱਗ ਪਏ ਹਨ! ਯੋਨਾਥਾਨ ਤੁਹਾਡੀਆਂ ਉਚਾਈਆਂ ਉੱਤੇ ਮਰਿਆ ਪਿਆ ਹੈ।

2 Samuel 1:25 (UKJV) How are the mighty fallen in the midst of the battle! O Jonathan, you were slain in yours high places.

23ਸ਼ਾਊਲ ਅਤੇ ਯੋਨਾਥਾਨ ਜੀਵਨ ਵਿੱਚ ਉਹ ਪਿਆਰੇ ਅਤੇ ਪ੍ਰਸ਼ੰਸਾਯੋਗ ਸਨ, ਅਤੇ ਮੌਤ ਵਿੱਚ ਵੀ ਉਹ ਵੱਖ ਨਹੀਂ ਹੋਏ ਸਨ। ਉਹ ਉਕਾਬਾਂ ਨਾਲੋਂ ਤੇਜ਼ ਸਨ, ਉਹ ਸ਼ੇਰਾਂ ਨਾਲੋਂ ਤਕੜੇ ਸਨ।

24“ਇਸਰਾਏਲ ਦੀਆਂ ਧੀਓ, ਸ਼ਾਊਲ ਲਈ ਰੋਵੋ, ਜਿਸ ਨੇ ਤੁਹਾਨੂੰ ਲਾਲ ਰੰਗ ਦੇ ਕੱਪੜੇ ਪਹਿਨਾਏ ਸਨ, ਜਿਸ ਨੇ ਤੁਹਾਡੇ ਕੱਪੜਿਆਂ ਨੂੰ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਸੀ।

25“ਕਿੰਨੇ ਸੂਰਮੇ ਜੰਗ ਵਿੱਚ ਡਿੱਗ ਪਏ ਹਨ! ਯੋਨਾਥਾਨ ਤੁਹਾਡੀਆਂ ਉਚਾਈਆਂ ਉੱਤੇ ਮਰਿਆ ਪਿਆ ਹੈ।

26ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਲਈ ਉਦਾਸ ਹਾਂ; ਤੂੰ ਮੈਨੂੰ ਬਹੁਤ ਪਿਆਰਾ ਸੀ। ਤੇਰਾ ਮੇਰੇ ਲਈ ਪਿਆਰ ਅਦਭੁਤ ਸੀ, ਔਰਤਾਂ ਨਾਲੋਂ ਵੀ ਅਦਭੁਤ ਸੀ।

27“ਬਲਵੰਤ ਕਿਵੇਂ ਡਿੱਗ ਪਏ ਹਨ! ਜੰਗ ਦੇ ਹਥਿਆਰ ਨਸ਼ਟ ਹੋ ਗਏ ਹਨ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.