25“ਕਿੰਨੇ ਸੂਰਮੇ ਜੰਗ ਵਿੱਚ ਡਿੱਗ ਪਏ ਹਨ! ਯੋਨਾਥਾਨ ਤੁਹਾਡੀਆਂ ਉਚਾਈਆਂ ਉੱਤੇ ਮਰਿਆ ਪਿਆ ਹੈ।
26ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਲਈ ਉਦਾਸ ਹਾਂ; ਤੂੰ ਮੈਨੂੰ ਬਹੁਤ ਪਿਆਰਾ ਸੀ। ਤੇਰਾ ਮੇਰੇ ਲਈ ਪਿਆਰ ਅਦਭੁਤ ਸੀ, ਔਰਤਾਂ ਨਾਲੋਂ ਵੀ ਅਦਭੁਤ ਸੀ।
27“ਬਲਵੰਤ ਕਿਵੇਂ ਡਿੱਗ ਪਏ ਹਨ! ਜੰਗ ਦੇ ਹਥਿਆਰ ਨਸ਼ਟ ਹੋ ਗਏ ਹਨ!”