1ਇਸ ਤੋਂ ਬਾਅਦ, ਦਾਵੀਦ ਨੇ ਯਾਹਵੇਹ ਤੋਂ ਪੁਛਿਆ, “ਕੀ ਮੈਂ ਯਹੂਦਾਹ ਦੇ ਕਿਸੇ ਨਗਰ ਵਿੱਚ ਜਾਵਾਂ?” ਯਾਹਵੇਹ ਨੇ ਉਸਨੂੰ ਆਖਿਆ, “ਚਲਾ ਜਾ।” ਦਾਵੀਦ ਨੇ ਪੁੱਛਿਆ, “ਮੈਂ ਕਿੱਥੇ ਜਾਵਾਂ?” ਯਾਹਵੇਹ ਨੇ ਜਵਾਬ ਦਿੱਤਾ, “ਹੇਬਰੋਨ ਨੂੰ।”
2ਇਸ ਲਈ ਦਾਵੀਦ ਆਪਣੀਆਂ ਦੋ ਪਤਨੀਆਂ ਯਿਜ਼ਰਏਲ ਦੇ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਵਿਧਵਾ ਅਬੀਗੈਲ ਨਾਲ ਉੱਥੇ ਗਿਆ।
3ਦਾਵੀਦ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਵੀ ਉਨ੍ਹਾਂ ਦੇ ਪਰਿਵਾਰ ਸਮੇਤ ਲੈ ਲਿਆ ਅਤੇ ਉਹ ਹੇਬਰੋਨ ਅਤੇ ਉਸਦੇ ਸ਼ਹਿਰਾਂ ਵਿੱਚ ਵੱਸ ਗਏ।