2 ਸ਼ਮੁਏਲ 1

“ਇਸਰਾਏਲ ਦੀਆਂ ਧੀਓ, ਸ਼ਾਊਲ ਲਈ ਰੋਵੋ, ਜਿਸ ਨੇ ਤੁਹਾਨੂੰ ਲਾਲ ਰੰਗ ਦੇ ਕੱਪੜੇ ਪਹਿਨਾਏ ਸਨ, ਜਿਸ ਨੇ ਤੁਹਾਡੇ ਕੱਪੜਿਆਂ ਨੂੰ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਸੀ।

2 Samuel 1:24 (UKJV) All of you daughters of Israel, weep over Saul, who clothed you in scarlet, with other delights, who put on ornaments of gold upon your apparel.

22“ਮਾਰੇ ਹੋਇਆ ਦੇ ਲਹੂ ਤੋਂ, ਸੂਰਬੀਰਾਂ ਦੇ ਮਾਸ ਤੋਂ, ਯੋਨਾਥਾਨ ਦਾ ਧਨੁਸ਼ ਵਾਪਸ ਨਹੀਂ ਮੁੜਿਆ, ਸ਼ਾਊਲ ਦੀ ਤਲਵਾਰ ਅਸੰਤੁਸ਼ਟ ਵਾਪਸ ਨਹੀਂ ਆਈ।

23ਸ਼ਾਊਲ ਅਤੇ ਯੋਨਾਥਾਨ ਜੀਵਨ ਵਿੱਚ ਉਹ ਪਿਆਰੇ ਅਤੇ ਪ੍ਰਸ਼ੰਸਾਯੋਗ ਸਨ, ਅਤੇ ਮੌਤ ਵਿੱਚ ਵੀ ਉਹ ਵੱਖ ਨਹੀਂ ਹੋਏ ਸਨ। ਉਹ ਉਕਾਬਾਂ ਨਾਲੋਂ ਤੇਜ਼ ਸਨ, ਉਹ ਸ਼ੇਰਾਂ ਨਾਲੋਂ ਤਕੜੇ ਸਨ।

24“ਇਸਰਾਏਲ ਦੀਆਂ ਧੀਓ, ਸ਼ਾਊਲ ਲਈ ਰੋਵੋ, ਜਿਸ ਨੇ ਤੁਹਾਨੂੰ ਲਾਲ ਰੰਗ ਦੇ ਕੱਪੜੇ ਪਹਿਨਾਏ ਸਨ, ਜਿਸ ਨੇ ਤੁਹਾਡੇ ਕੱਪੜਿਆਂ ਨੂੰ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਸੀ।

25“ਕਿੰਨੇ ਸੂਰਮੇ ਜੰਗ ਵਿੱਚ ਡਿੱਗ ਪਏ ਹਨ! ਯੋਨਾਥਾਨ ਤੁਹਾਡੀਆਂ ਉਚਾਈਆਂ ਉੱਤੇ ਮਰਿਆ ਪਿਆ ਹੈ।

26ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਲਈ ਉਦਾਸ ਹਾਂ; ਤੂੰ ਮੈਨੂੰ ਬਹੁਤ ਪਿਆਰਾ ਸੀ। ਤੇਰਾ ਮੇਰੇ ਲਈ ਪਿਆਰ ਅਦਭੁਤ ਸੀ, ਔਰਤਾਂ ਨਾਲੋਂ ਵੀ ਅਦਭੁਤ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.